Shaheed Bhagat Singh Jayanti: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ। ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ। 


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ.....
ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇ
ਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ ਨੇ..! 


ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ…ਜੋ ਰਹਿੰਦੀ ਦੁਨੀਆ ਤੀਕ ਸਾਡੇ ਦਿਲ ਦਿਮਾਗ ‘ਤੇ ਰਾਜ ਕਰਦੇ ਰਹਿਣਗੇ…ਭਗਤ ਸਿੰਘ ਵੱਲੋਂ ਇਨਕਲਾਬ ਦੇ ਦਿੱਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ…


ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ…ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ…









ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦੇ ਹੋਏ। ਸਾਡੇ ਰਾਸ਼ਟਰ ਲਈ ਉਨ੍ਹਾਂ ਦੀ ਹਿੰਮਤ, ਸਮਰਪਣ ਤੇ ਕੁਰਬਾਨੀ ਹਰ ਭਾਰਤੀ ਲਈ ਪ੍ਰੇਰਨਾ ਦਾ ਕੇਂਦਰ ਹੈ। ਅਸੀਂ ਅੱਜ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕਰਦੇ ਹਾਂ ਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ। 






ਇਹ ਵੀ ਪੜ੍ਹੋ: ਏਸ਼ੀਅਨ ਗੇਮਜ਼ ਦੇ 5ਵੇਂ ਦਿਨ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਸ਼ੂਟਿੰਗ 'ਚ ਜਿੱਤਿਆ ਗੋਲਡ ਮੈਡਲ, ਰੋਸ਼ੀਬਿਨਾ ਨੇ ਜਿੱਤਿਆ ਸਿਲਵਰ