ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਭਾਜਪਾ 'ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਬੀਜੇਪੀ ਸੱਤਾ ਦੇ ਨਸ਼ੇ 'ਚ ਹੈ ,ਮੈਨੂੰ ਆਪਣੇ ਵਿਧਾਇਕਾਂ 'ਤੇ ਭਰੋਸਾ ਹੈ। ਭਗਵੰਤ ਮਾਨ ਟਵੀਟ ਕਰਦਿਆਂ ਕਿਹਾ ਕਿ ਅਸੀਂ ਪੰਜਾਬੀ ਆਪਣੀ ਮਿੱਟੀ ਦੇ ਵਫ਼ਾਦਾਰ ਹਾਂ ,BJP ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ, ਜੇ ਲੋਕ ਵੋਟਾਂ ਨਹੀਂ ਪਾਉਂਦੇ ਤਾਂ ਦੂਜੀ ਤਰ੍ਹਾਂ ਖਰੀਦ ਲਵੋ ਪਰ BJP ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ,ਸਿਕੰਦਰ ਨੂੰ ਵੀ ਪੰਜਾਬੀਆਂ ਨੇ ਰੋਕਿਆ ਸੀ…ਮੈਨੂੰ ਮੇਰੇ MLAs ‘ਤੇ ਪੂਰਾ ਯਕੀਨ ਹੈ…ਉਹ ਆਪਣੀ ਮਿੱਟੀ ਤੇ ਪੰਜਾਬ ਦੇ ਵਫ਼ਾਦਾਰ ਰਹਿਣਗੇ।