ਰੌਬਟ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਰਫ਼ਤਾਰ ਫੜ੍ਹ ਰਿਹਾ ਹੈ। ਕੋਰੋਨਾਵਾਇਰਸ ਦੇ ਕੇਸ ਮੁੜ ਤੋਂ ਵੱਧਣੇ ਸ਼ੁਰੂ ਹੋ ਗਏ ਹਨ।ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾਵਾਇਰਸ ਦੇ 1027 ਮਾਮਲੇ ਸਾਹਮਣੇ ਆਏ ਹਨ।ਇਸ ਵੇਲੇ ਪੰਜਾਬ 'ਚ 2686 ਐਕਵਿਟ ਮਾਮਲੇ ਹਨ।ਇਸ ਤੋਂ ਇਲਾਵਾ 24 ਘੰਟਿਆਂ 'ਚ 2 ਲੋਕਾਂ ਨੇ ਕੋਰੋਨਾ ਕਾਰਨ ਜਾਨ ਵੀ ਗੁਆਈ ਹੈ।


ਅੱਜ ਇੱਕ ਸ਼ਖਸ ਦੀ ਪਟਿਆਲਾ 'ਚ ਅਤੇ ਇਕ ਦੀ ਸੰਗਰੂਰ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ।ਪੰਜਾਬ ਵਿੱਚ ਹੁਣ ਤੱਕ 606927 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ ਤੋਂ ਇਲਾਵਾ 587588 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਪੰਜਾਬ ਅੰਦਰ ਮੌਤਾਂ ਦਾ ਕੁੱਲ੍ਹ ਅੰਕੜਾ 16653 ਹੋ ਗਿਆ ਹੈ।54 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 15 ਮਰੀਜ਼ ਗੰਭੀਰ ਹਨ ਅਤੇ 1 ਮਰੀਜ਼ ਵੈਂਟੀਲੇਟਰ ਤੇ ਹੈ।


ਪਿੱਛਲੇ 24 ਘੰਟੇ ਵਿੱਚ ਪਟਿਆਲਾ 'ਚ ਸਭ ਤੋਂ ਵੱਧ 366, ਐਸਏਐਸ ਨਗਰ-149, ਲੁਧਿਆਣਾ-103, ਪਠਾਨਕੋਟ-88, ਜਲੰਧਰ-85, ਫਤਿਹਗੜ੍ਹ ਸਾਹਿਬ-42, ਅੰਮ੍ਰਿਤਸਰ-33, ਬਠਿੰਡਾ-33, ਗੁਰਦਾਸਪੁਰ-24, ਕਪੂਰਥਲਾ-23, ਹੁਸ਼ਿਆਰਪੁਰ-16, ਤਰਨਤਾਰਨ-16, ਸੰਗਰੂਰ-11, ਫਿਰੋਜ਼ਪੁਰ-10, ਰੋਪੜ-8, ਮਾਨਸਾ-6, ਮੋਗਾ-6, ਬਰਨਾਲਾ-3, ਐਸਬੀਐਸ ਨਗਰ-3, ਫਰੀਦਕੋਟ-1 ਅਤੇ ਮੁਕਤਸਰ-1 ਕੇਸ ਸਾਹਮਣੇ ਆਇਆ ਹੈ।


ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ
*ਵੈਕਸੀਨ ਲਗਵਾਓ


ਪੰਜਾਬ ਸਰਕਾਰ ਦੀਆਂ ਜਨਤਾ ਲਈ ਪਾਬੰਦੀਆਂ


ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ


1) ਕੰਮ ਵਾਲੀਆਂ ਥਾਵਾਂ ਸਮੇਤ ਜਨਤਕ ਥਾਵਾਂ 'ਤੇ ਸਾਰੇ ਵਿਅਕਤੀਆਂ ਵੱਲੋਂ ਮਾਸਕ ਪਹਿਨਣਾ
ਆਦਿ ਲਾਜ਼ਮੀ ਹੋਣਗੇ ਅਤੇ ਸਖ਼ਤੀ ਨਾਲ ਪਾਲਣਾ ਅਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ।


2) ਸਮਾਜਿਕ ਦੂਰੀ ਭਾਵ ਘੱਟੋ-ਘੱਟ 6 ਫੁੱਟ ਦੀ ਦੂਰੀ (ਦੋ ਗਜ ਦੀ ਦੂਰੀ) ਸਾਰਿਆਂ ਲਈ
ਗਤੀਵਿਧੀਆਂ ਹਮੇਸ਼ਾ ਬਣਾਈ ਰੱਖਣੀਆਂ ਚਾਹੀਦੀਆਂ ਹਨ।


ਨਾਈਟ ਕਰਫਿਊ
ਵਿਅਕਤੀਆਂ ਦੀ ਆਵਾਜਾਈ-ਰਾਤ ਦਾ ਕਰਫਿਊ (10.00 ਵਜੇ ਤੋਂ ਸਵੇਰੇ 5.00 ਵਜੇ)


ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਮਿਉਂਸਪਲ ਸੀਮਾਵਾਂ ਦੇ ਅੰਦਰ ਵਿਅਕਤੀਆਂ ਦੀ ਆਵਾਜਾਈ ਤੇ ਰਾਤ 10:00 ਵਜੇ ਤੋਂ ਸਵੇਰ 5:00 ਦੇ ਵਿਚਕਾਰ 'ਤੇ ਪਾਬੰਦੀ ਰਹੇਗੀ।  


ਇਸ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਮਨਾਹੀ ਦੇ ਹੁਕਮ ਜਾਰੀ ਕਰਨ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਹਾਲਾਂਕਿ, ਉਦਯੋਗਾਂ, ਦਫ਼ਤਰਾਂ ਆਦਿ (ਸਰਕਾਰੀ ਅਤੇ ਨਿੱਜੀ ਦੋਵੇਂ), ਵਿਅਕਤੀਆਂ ਅਤੇ ਮਾਲ ਦੀ ਆਵਾਜਾਈ ਸਮੇਤ ਜ਼ਰੂਰੀ ਗਤੀਵਿਧੀਆਂ ਅਤੇ ਰਾਜ ਮਾਰਗਾਂ ਅਤੇ ਬੱਸਾਂ, ਰੇਲਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਕਾਰਗੋ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਉਹਨਾਂ ਦੀਆਂ ਮੰਜ਼ਿਲਾਂ ਤੱਕ ਜਾਣ ਦੀ ਆਗਿਆ ਹੋਵੇਗੀ।


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ