ਚੰਡੀਗੜ੍ਹ: ਪੰਜਾਬ ਅੰਦਾਰ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ।ਪਿੱਛਲੇ 24 ਘੰਟਿਆਂ ਵਿੱਚ 53 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।ਜਦਕਿ 3003 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28184 ਹੋ ਗਈ ਹੈ।


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 7609 ਹੋ ਗਈ ਹੈ।363 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 50 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 243410 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।


 ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ


 

ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -5, ਬਰਨਾਲਾ -1, ਫਾਜ਼ਿਲਕਾ -2, ਗੁਰਦਾਸਪੁਰ 6, ਹੁਸ਼ਿਆਰਪੁਰ -7, ਜਲੰਧਰ -5, ਕਪੂਰਥਲਾ -3, ਲੁਧਿਆਣਾ -3, ਮੋਗਾ -2, ਐਸ.ਏ.ਐਸ.ਨਗਰ -4, ਪਠਾਨਕੋਟ 1, ਪਟਿਆਲਾ -5, ਰੋਪੜ -1, ਸੰਗਰੂਰ -6, ਐਸ.ਬੀ.ਐਸ.ਨਗਰ -1, ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।


 



ਪੰਜਾਬ ਵਿੱਚ ਹੁਣ ਤੱਕ 6407939 ਸੈਂਪਲ ਲਏ ਗਏ ਹਨ।ਅੱਜ 39037 ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 279203 ਹੋ ਗਈ ਹੈ।ਭਾਰਤ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ।ਪੰਜਾਬ 'ਚ ਵੀ ਕੋਰੋਨਾ ਖਤਰਨਾਕ ਰੂਪ ਧਾਰ ਰਿਹਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ