ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਝਟਕੇ ਲੱਗਣੇ ਜਾਰੀ ਹਨ ਤੇ ਇਸ ਕ੍ਰਮ ਤਹਿਤ ਅੱਜ 100 ਤੋਂ ਜ਼ਿਆਦਾ ਕਾਂਗਰਸੀ ਆਗੂ ਪਾਰਟੀ ਛੱਡ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਮਜੀਠੀਆ ਨੇ ਇਹਨਾਂ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ।

 

ਇਸ ਮੌਕੇ ਸਰਦਾਰ ਮਜੀਠੀਆ ਨੇ ਕਿਹਾ ਕਿ ਹਲਕਾ ਪੂਰਬੀ ਦੇ ਹਾਲਾਤ ਸਭ ਦੇ ਸਾਹਮਣੇ ਹਨ ਤੇ ਨਮੋਸ਼ ਹੋ ਕੇ ਨਵਜੋਤ ਸਿੱਧੂ ਲੋਕਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਕਦੇ ਵੀ ਬ੍ਰਾਹਮਣ ਭਾਈਚਾਰੇ ਨੁੰ ਮੰਦਾ ਬੋਲਦਾ ਹੈ ਤੇ ਕਦੇ ਕਾਂਗਰਸ ਛੱਡ ਚੁੱਕੇ ਆਗੂਆਂ ਨੁੰ ਮੰਦਾ ਬੋਲਦਾ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਕੰਧ 'ਤੇ ਲਿਖੀ ਆਪਣੀ ਹਾਰ ਪੜ੍ਹ ਲਈ ਹੈ ਜਿਸ ਤੋਂ ਉਹ ਨਮੋਸ਼ ਹੋ ਗਿਆ ਹੈ। ਇਸ ਦੌਰਾਨ ਹਲਕਾ ਤਹਿਸੀਲਪੁਰਾ ਵਿਚ ਹਿੰਦੂ ਭਾਈਚਾਰੇ ਨੇ ਵੱਡੇ ਪੱਧਰ 'ਤੇ ਸਵਾਗਤ ਕੀਤਾ। ਇਸ ਮੌਕੇ ਸ਼ਿਵਾਲਿਆ ਦੇ ਮੰਦਰ ਵਿਖ ਸ਼ੰਖ ਵਜਾਏ ਗਏ ਤੇ  ਆਰਤੀ ਕੀਤੀ ਅਤੇ ਨਾਲ ਹੀ ਹਨੁਮਾਨ ਚਾਲੀਸਾ ਦੇ ਪਾਠ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।


ਅੱਜ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵੇਰਕਾ ਤੋਂ  ਪਵਨ ਕੁਮਾਰ, ਪਰਦੀਪ ਕੁਮਾਰ ਅਤੇ ਦੀਪਕ ਕਾਂਗਰਸ, ਵੇਰਕਾ ਦੇ ਵਾਰਡ ਨੰਬਰ 21 ਤੋਂ ਕੁਲਵੰਤ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਤੇ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਨੇ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ। ਵੇਰਕਾ ਵਾਰਡ ਨੰਬਰ 23 ਤੋਂ ਜਸਬੀਰ ਸਿੰਘ ਲਾਲ, ਆਸ਼ੂ, ਰਾਜਾ, ਸ਼ਿਵਰਾਜ ਸਿੰਘ, ਅੰਮ੍ਰਿਤ, ਰਾਹੁਲ, ਯਾਦਾ, ਪੰਮਾ,  ਵਾਰਡ ਨੰਬਰ 20  ਤੋਂ ਮਨਜਿੰਦਰ ਸਿੰਘ, ਹਰਦੇਵ ਸਿੰਘ, ਸੁਨੀਲ ਕੁਮਾਰ, ਰਾਜੇਸ਼, ਜਗਜੀਤ ਸਿੰਘ ਅਤੇ  ਹਰਜਿੰਦਰ ਸਿੰਘ, ਵਾਰਡ ਨੰਬਰ 32 ਤੋਂ ਕੈਪਟਨ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ  ਜੀਵਨ ਸਿੰਘ ਅਤੇ ਏਕਤਾ ਨਗਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਸਲਾਹਕਾਰ ਸੋਨੀਆ ਗਿੱਲ, ਬਲਵਿੰਦਰ ਕੌਰ, ਬੀਬਾ ਪਰਵਨ ਮਸੀਹ,  ਮਿੰਕੂ, ਕਸ਼ਮੀਰੋ, ਸਿਵਾਨੀ, ਸੁਮਨ, ਵਾਰਡ ਨੰਬਰ 44 ਤੋਂ ਜਗਦੀਪ ਸਿੰਘ ਵਾਰਡ ਇੰਚਾਰਜ ਵਾਰਡ ਨੰਬਰ 44, ਅਮਨਦੀਪ ਸਿੰਘ ਅਤੇ  ਬਲਦੇਵ ਸਿੰਘ ਅਤੇ ਵਾਰਡ ਨੰਬਰ 27 ਤੋਂ ਡਾ. ਰਾਕੇਸ਼ ਸ਼ਰਮਾ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।