ਚੰਡੀਗੜ੍ਹ: ਚੋਣ ਕਮਿਸ਼ਨ ਨੇ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ ਤੋਂ ਸਿਆਸੀ ਪਾਰਟੀਆਂ ਨੂੰ ਕੁਝ ਰਾਹਤ ਦਿੱਤੀ ਹੈ। ਸਿਆਸੀ ਪਾਰਟੀਆਂ ਹੁਣ ਇੱਕ ਹਜ਼ਾਰ ਲੋਕਾਂ ਤੱਕ ਇਕੱਠ ਕਰਕੇ ਚੋਣ ਮੀਟਿੰਗਾਂ ਕਰ ਸਕਣਗੀਆਂ। ਇਸ ਦੇ ਨਾਲ ਹੀ ਘਰ-ਘਰ ਪ੍ਰਚਾਰ ਲਈ 20 ਲੋਕ ਇਕੱਠੇ ਜਾ ਸਕਦੇ ਹਨ। ਉਂਝ ਵੱਡੀਆਂ ਰੈਲੀਆਂ ਉੱਪਰ 11 ਫਰਵਰੀ ਤੱਕ ਪਾਬੰਦੀ ਰਹੇਗੀ। ਪੰਜਾਬ ਵਿੱਚ ਚੋਣਾਂ 20 ਫਰਵਰੀ ਨੂੰ ਹੋਣੀਆਂ ਹਨ। ਇਸ ਤੋਂ ਸਾਫ ਹੈ ਕਿ ਇਸ ਵਾਰ ਵੱਡੀਆਂ ਚੋਂ ਰੈਲੀਆਂ ਨਹੀਂ ਹੋਣਗੀਆਂ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਨਡੋਰ ਵਿੱਚ 500 ਲੋਕਾਂ ਦੀ ਮੀਟਿੰਗ ਕਰਨ ਦੀ ਛੋਟ ਹੋਵੇਗੀ। ਡੋਰ ਟੂ ਡੋਰ ਪ੍ਰਚਾਰ ਲਈ ਹੁਣ 10 ਦੀ ਬਜਾਏ 20 ਲੋਕ ਜਾ ਸਕਦੇ ਹਨ। ਇਸ ਤੋਂ ਇਲਾਵਾ 300 ਦੀ ਬਜਾਏ 500 ਲੋਕ ਇਨਡੋਰ ਮੀਟਿੰਗ ਕਰ ਸਕਣਗੇ। ਯਾਦ ਰਹੇ ਕੋਰੋਨਾ ਕਾਰਨ ਚੋਣ ਕਮਿਸ਼ਨ ਨੇ ਪਾਬੰਦੀ ਲਗਾਈ ਸੀ।
ਦੱਸ ਦਈਏ ਕਿ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਤੋਂ ਲਗਾਤਾਰ ਵੱਡੀਆਂ ਰੈਲੀਆਂ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਵੱਡੀਆਂ ਰੈਲੀਆਂ ਉੱਪਰ ਪਾਬੰਦੀ ਜਾਰੀ ਰੱਖੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ