Punjab Election: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਹੱਕ ਵਿੱਚ ਕਲੀਨ ਸਵੀਪ ਹੋਏਗਾ। ਪਿੰਡ ਬਾਦਲ ਵਿਖੇ ਵੋਟ ਪਾਉਣ ਆਈ ਹਰਸਿਮਰਤ ਬਾਦਲ ਨੇ ਕਿਹਾ ਕਿ ਕਿ ਪੰਜਾਬ ਦੇ ਲੋਕ ਸਥਿਰ ਤੇ ਮਜ਼ਬੂਤ ਸਰਕਾਰ ਚਾਹੁੰਦੇ ਹਨ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇੱਕ ਅਜ਼ਮਾਈ ਤੇ ਪਰਖੀ ਖੇਤਰੀ ਪਾਰਟੀ ਦੇ ਹੱਕ ਵਿੱਚ ਕਲੀਨ ਸਵੀਪ ਹੋਣ ਵਾਲਾ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਅਕਾਲੀ ਦਲ-ਬਸਪਾ ਗਠਜੋੜ ਕਲੀਨ ਸਵੀਪ ਕਰ ਰਿਹਾ ਹੈ। ਪੰਜਾਬ ਵਿੱਚ ਗਠਜੋੜ ਨੂੰ 80 ਤੋਂ ਵੱਧ ਸੀਟਾਂ ਮਿਲਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਪਤਨੀ ਸੰਸਦ ਮੈਂਬਰ ਹਰਸਿਮਰਤ ਬਾਦਲ ਨਾਲ ਵੋਟ ਪਾਈ। ਉਹ ਆਪ ਹੀ ਕਾਰ ਚਲਾ ਕੇ ਪਰਿਵਾਰ ਨੂੰ ਪੋਲਿੰਗ ਬੂਥ ਉੱਪਰ ਲੈ ਕੇ ਆਏ।

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ। ਨਾ ਹੀ ਉਹ ਪੰਜਾਬ ਬਾਰੇ ਕੁਝ ਜਾਣਦੇ ਹਨ। ਅਸੀਂ ਪੰਜਾਬ ਦੀ ਧਰਤੀ ਦੇ ਇੱਕ-ਇੱਕ ਇੰਚ ਨੂੰ ਜਾਣਦੇ ਹਾਂ। ਬਾਦਲ ਨੇ ਕਿਹਾ ਕਿ ਚੰਨੀ ਦੀ ਤਾਂ ਲਾਟਰੀ ਲੱਗ ਗਈ ਸੀ।

ਉਧਰ, ਸੀਐਮ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਡੇਰੇ ਦੀ ਹਮਾਇਤ ਨੇ ਪੰਜਾਬ ਵਿੱਚ ਬੇਅਦਬੀ ਦੇ ਜ਼ਖਮ ਹਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਖਾਲਿਸਤਾਨੀ ਜਥੇਬੰਦੀ ਦੀ ਹਮਾਇਤ ਲਈ ਹੈ।


ਇਹ ਵੀ ਪੜ੍ਹੋ: Punjab Elections 2022: ਅਦਾਕਾਰ ਸੋਨੂੰ ਸੂਦ ਦੀ ਕਾਰ ਮੋਗਾ ਪੁਲਿਸ ਨੇ ਕੀਤੀ ਜ਼ਬਤ, ਘਰ ਰਹਿਣ ਦੇ ਦਿੱਤੇ ਨਿਰਦੇਸ਼



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904