ਚੰਡੀਗੜ੍ਹ : ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਤੋਂ ਸੂਬੇ ਕਿਸਾਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਗੁਆਂਡੀ ਸੂਬੇ ਹਰਿਆਣਾ ਦੇ ਕਿਸਾਨਾ ਲਗਾਤਾਰ ਰਿਕਾਰਡ ਤੋੜ ਰਹੇ ਹਨ। ਪੰਜਾਬ ਵਿੱਚ ਵੱਧ ਰਹੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਦੀ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਸਫ਼ਲ ਨਹੀਂ ਹੋ ਰਹੀ ਹੈ। ਸਰਕਾਰ ਦੁਆਰਾ ਨਿਰਧਾਰਤ ਘੱਟੋ-ਘੱਟ 1 ਲੱਖ ਹੈਕਟੇਅਰ ਸਿੱਧੀ ਬਿਜਾਈ ਦੇ ਟੀਚੇ ਦੇ ਵਿਰੁੱਧ, ਸਿੱਧੀ ਬਿਜਾਈ ਦੇ ਅੰਕੜਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਾਲ 2020 ਵਿੱਚ ਸੂਬੇ ਵਿੱਚ 2,48,346 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਕਿਉਂਕਿ ਉਦੋਂ ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਸੀ। ਅਤੇ ਖੇਤੀ ਲਈ ਮਜ਼ਦੂਰਾਂ ਦੀ ਭਾਰੀ ਘਾਟ ਸੀ। ਪਰ ਉਦੋਂ ਤੋਂ ਇਹ ਅੰਕੜੇ ਘਟਦੇ ਜਾ ਰਹੇ ਹਨ।


2022 ਵਿੱਚ ਇਹ ਅੰਕੜਾ ਇੱਕ ਲੱਖ ਹੈਕਟੇਅਰ ਤੋਂ ਘੱਟ ਕੇ 68,418 ਹੈਕਟੇਅਰ ਰਹਿ ਗਿਆ। ਪਰ ਇਸ ਵਾਰ ਇਹ ਹੋਰ ਘਟ ਕੇ 47,734 ਹੈਕਟੇਅਰ ਰਹਿ ਗਿਆ ਹੈ। ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਾਲ 2010 ਵਿੱਚ ਸ਼ੁਰੂ ਹੋਈ ਸੀ। ਇਸ ਦਾ ਫਾਇਦਾ ਇਹ ਹੈ ਕਿ ਝੋਨੇ ਨੂੰ ਘੱਟ ਪਾਣੀ ਦਿੱਤਾ ਜਾਂਦਾ ਹੈ। ਹਾਲਾਂਕਿ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਦੇ ਰਹੀ ਹੈ। ਪਰ ਇਸ ਦੇ ਬਾਵਜੂਦ ਕਿਸਾਨ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਨਹੀਂ ਦੇ ਰਹੇ। 



ਕਿਉਂ ਘਟੀ ਸਿੱਧੀ ਬਿਜਾਈ ?


ਲਗਾਤਾਰ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ। ਪੌਦੇ ਸੁੱਕ ਜਾਂਦੇ ਹਨ। ਪਿਛਲੇ ਸਾਲ ਸਿੱਧੀ ਬੀਜਾਈ ਵਾਲੇ ਝੋਨੇ ਵਿੱਚ ਨਦੀਨ ਬਹੁਤ ਵਧੇ ਸਨ। ਜਿਸ ਕਾਰਨ ਝਾੜ ਵਿੱਚ ਫਰਕ ਆ ਗਿਆ। ਕਿਸਾਨ ਮਹਿਸੂਸ ਕਰ ਰਹੇ ਹਨ ਕਿ ਪਾਣੀ 'ਚ ਪਨੀਰੀ 'ਤੇ ਬਰਸਾਤ ਦਾ ਕੋਈ ਅਸਰ ਨਹੀਂ ਹੈ। ਪੌਦੇ ਵੀ ਜਲਦੀ ਤਿਆਰ ਹੋ ਜਾਂਦੇ ਹਨ।



ਜ਼ਿਲ੍ਹਿਆਂ ਦਾ ਵੇਰਵਾ 


ਪੰਜਾਬ ਵਿੱਚ ਸਿਰਫ਼ 37 ਬਲਾਕ ਹੀ ਸੁਰੱਖਿਅਤ (ਗਰੀਨ) ਜ਼ੋਨ ਵਿੱਚ ਹਨ। ਜਦੋਂ ਕਿ 53 ਬਲਾਕ ਯੈਲੋ ਜ਼ੋਨ ਅਤੇ 63 ਆਰੇਂਜ ਜ਼ੋਨ ਵਿੱਚ ਹਨ। ਸੰਗਰੂਰ ਦੇ ਸਾਰੇ ਬਲਾਕ ਔਰੇਂਜ ਜ਼ੋਨ ਵਿੱਚ ਹਨ। ਜਦਕਿ ਜਲੰਧਰ ਦਾ ਇੱਕ ਬਲਾਕ ਯੈਲੋ ਹੈ ਅਤੇ ਬਾਕੀ ਸਾਰੇ ਆਰੇਂਜ ਜ਼ੋਨ ਵਿੱਚ ਹਨ। ਪਰ ਇਸ ਦੇ ਬਾਵਜੂਦ ਪਿਛਲੇ ਸਾਲ ਨਾਲੋਂ 3711.43 ਅਤੇ 1055.69 ਏਕੜ ਦਾ ਟੀਚਾ ਮਿੱਥਿਆ ਗਿਆ ਹੈ। (ਇਹ ਅੰਕੜੇ 25 ਜੂਨ, 2023 ਤੱਕ ਦੇ ਹਨ) ਲਗਾਤਾਰ ਮੀਂਹ ਪੈਣ ਕਾਰਨ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਨਹੀਂ ਵਧ ਸਕਿਆ। ਹੁਣ ਇਹ ਰਕਬਾ ਬਾਸਮਤੀ ਵਿੱਚ ਕਵਰ ਕੀਤਾ ਜਾਵੇਗਾ। ਪਾਣੀ ਦੇ ਸੰਕਟ ਨੂੰ ਦੇਖਦਿਆਂ ਕਿਸਾਨ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੰਦੇ ਹਨ।