ਕੇਂਦਰ ਖਿਲਾਫ ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਅਰੰਭੇ ਮੋਰਚਿਆਂ ਤੇ ਪੰਜਾਬ ਸਰਕਾਰ ਨੇ ਸੈਂਕੜੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕ ਦਿੱਤਾ ਸੀ। ਜਥੇਬੰਦੀਆਂ ਵੱਲੋਂ ਇਸਦੇ ਵਿਰੁੱਧ 21 ਅਗਸਤ ਕਰੀਬ 15 ਥਾਵਾਂ ਤੇ ਟੋਲ ਫ੍ਰੀ ਅਤੇ ਥਾਣਿਆਂ ਅੱਗੇ ਮੋਰਚੇ ਖੋਲ ਦਿੱਤੇ ਸਨ।


ਚੰਡੀਗ੍ਹੜ ਕੂਚ ਦੌਰਾਨ ਲਾਠੀਚਾਰਜ ਕਾਰਨ ਅਤੇ ਇੱਕ ਕਿਸਾਨ ਦੀ ਮੌਤ ਅਤੇ ਦਰਜਨਾਂ ਦੀ ਗਿਣਤੀ ਵਿਚ ਫੱਟੜ ਹੋਣ ਤੇ ਤਿੱਖੇ ਹੋਏ ਸੰਘਰਸ਼ ਦੇ ਰੌਂਅ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 24 ਅਗਸਤ ਨੂੰ ਜਥੇਬੰਦੀਆ ਦੇ ਸੰਘਰਸ਼ ਅੱਗੇ ਗੋਡੇ ਟੇਕਦੇ ਖੁਦ ਕੇਂਦਰ ਸਰਕਾਰ ਨੂੰ ਚਿਠੀ ਲਿਖ ਕੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਲਈ ਮੰਗ ਕੀਤੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਚਾਰ ਸਤੰਬਰ ਨੂੰ ਕੇਂਦਰੀ ਮੰਗਾਂ ਤੇ ਮੀਟਿੰਗ ਲਈ ਸੱਦਾ ਪਾਤਰ ਜਾਰੀ ਕੀਤਾ ਗਿਆ।


 ਸ਼ਹੀਦ ਕਿਸਾਨ ਪ੍ਰੀਤਮ ਸਿੰਘ ਮੰਡੇਰ ਦੇ ਪਰਵਾਰ ਨੂੰ ਦੱਸ ਲੱਖ ਦਾ ਚੈੱਕ ਲੌਂਗੋਵਾਲ ਠਾਣੇ ਅੱਗੇ ਧਰਨੇ ਵਿੱਚ ਦਿਤਾ ਗਿਆ ਅਤੇ ਸਰਕਾਰੀ ਨੌਕਰੀ ਦੀ ਚਿੱਠੀ ਸ਼ਹੀਦ ਦੇ ਭੋਗ ਦਿੱਤੀ ਜਾਣ ਬਾਰੇ ਕਿਹਾ ਗਿਆ, ਪਰਿਵਾਰ ਦਾ ਸਮੁਚਾ ਕਰਜ਼ਾ ਖਤਮ, ਲਾਠੀਚਾਰਜ਼ ਦੌਰਾਨ ਹੋਏ ਗੰਭੀਰ ਜ਼ਖਮੀਆਂ ਨੂੰ ਦੋ ਲੱਖ ਅਤੇ ਘੱਟ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਇਕ ਲੱਖ, ਸੰਦਾਂ ਦੀ ਟੁਟ ਭੱਜ ਦਾ ਪੂਰਾ ਖਰਚ ਸਰਕਾਰ ਦੁਆਰਾ ਭਰੇ ਜਾਣ ਤੇ ਸਹਿਮਤੀ ਬਣੀ ਹੈ।


ਜਥੇਬੰਦੀਆਂ ਨੇ ਸੰਘਰਸ਼ ਦੌਰਾਨ ਧਾਰਾ 307 ਅਧੀਨ ਜੇਲ੍ਹ ਭੇਜੇ ਆਗੂ ਬਲਜਿੰਦਰ ਸਿੰਘ ਤੇ ਗ੍ਰਿਫਤਾਰੀ ਤੋਂ ਬਾਅਦ ਲੌਂਗੋਵਾਲ ਥਾਣੇ ਐਸ ਐਚ ਓ ਗਗਨਦੀਪ ਸਿੰਘ ਸਿੱਧੂ ਵੱਲੋਂ ਅਣਮਨੁੱਖੀ ਤਸ਼ੱਦਦ ਦੇ ਸ਼ਿਕਾਰ ਨੂੰ ਮੌਕੇ ਤੇ ਜੇਲੋਂ ਕਢਵਾ ਕੇ, ਸੀਨੀਅਰ ਅਧਿਕਾਰੀਆਂ ਸਾਹਮਣੇ ਪੇਸ਼ ਕਰਕੇ ਐਸ ਐਚ ਓ ਤੇ ਕਾਰਵਾਈ ਕਰਵਾਈ ਗਈ ਜਿਸ ਐਸ਼ ਐਂਚ ਓ ਦੀ ਦੂਜੇ ਜ਼ਿਲ੍ਹੇ ਵਿਚ ਬਦਲੀ ਅਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਦੋਸ਼ ਸਾਬਿਤ ਹੁੰਦੇ ਹੀ ਸ਼ਖਤ ਕਾਰਵਾਈ ਕੀਤੀ ਜਾਵੇਗੀ।


ਪੁਲਿਸ ਪ੍ਰਸ਼ਾਸ਼ਨ ਦੁਆਰਾ ਗ੍ਰਿਫਤਾਰ ਕੀਤੇ ਸੀਨੀਅਰ ਆਗੂਆਂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਰਾਣਾ ਰਣਬੀਰ ਸਿੰਘ ਅਤੇ ਹਰਵਿੰਦਰ ਸਿੰਘ ਮਸਾਣੀਆਂ ਸਮੇਤ ਸਭ ਕਿਸਾਨ ਬਿਨਾ ਜਮਾਨਤ ਰਿਹਾਅ ਕਰ ਦਿੱਤੇ ਗਏ, ਜਿਸ ਤੋਂ ਬਾਅਦ ਧਰਨੇ ਮੁਅੱਤਲ ਕਰ ਦਿੱਤੇ ਗਏ ।


 ਆਗੂਆਂ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਅਤੇ ਅਗਰ ਆਉਣ ਵਾਲੀਆਂ ਮੀਟਿੰਗਾਂ ਵਿੱਚੋ ਸਾਰਥਕ ਰਿਜ਼ਲਟ ਨਹੀਂ ਨਿਕਲਦਾ ਤਾਂ 16 ਜਥੇਬੰਦੀਆਂ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਅਤੇ ਸਮਾਂ ਤਹਿ ਕਰੇਗੀ | ਓਹਨਾ ਕਿਹਾ ਕਿ ਕਿਸਾਨਾਂ ਲਈ ਫਸਲ ਤੇ ਐੱਮ. ਐੱਸ. ਪੀ. ਗਰੰਟੀ ਕਨੂੰਨ, ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਦੇ 200 ਦਿਨ ਰੁਜਗਾਰ ਅਤੇ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ਼ ਦੀ ਮੰਗ ਤੇ ਘੋਲ ਜਾਰੀ ਰਹਿਣਗੇ ।