ਮੋਹਾਲੀ ਦੇ ਫੇਜ਼ 9 ਵਿੱਚ ਸਥਿਤ ਇੱਕ ਇਨਡੋਰ ਸਪੋਰਟਸ ਸਟੇਡੀਅਮ ਵਿੱਚ ਦਲੀਆ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 48 ਬੱਚਿਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ।
ਭੂਮੀ ਤੇ ਜਲ ਸੰਭਾਲ ਅਤੇ ਖੇਡਾਂ ਤੇ ਯੂਵਕ ਸੇਵਾਵਾਂ ਮੰਤਰਾਲੇ ਨੇ ਬਿਮਾਰ ਹੋਏ ਖਿਡਾਰੀਆਂ ਦੇ ਖਾਣੇ ਵਿੱਚ ਕੀ ਪਾਇਆ ਗਿਆ ਸੀ ਇਸ ਸਬੰਧੀ ਮੁਕੰਮਲ ਐਕਸ਼ਨ ਟੇਕਨ ਰਿਪੋਰਟ 3 ਦਿਨਾਂ ਅੰਦਰ ਅੰਦਰ ਮੰਗ ਲਈ ਹੈ। ਇਹ ਹੁਕਮ ਖੇਡ ਮੰਤਰੀ ਗੁਰਮੀਤ ਸਿਘੰ ਮੀਤ ਹੇਅਰ ਵੱਲੋਂ ਜਾਰੀ ਕੀਤੇ ਗਏ ਹਨ।
ਅੱਜ ਸਵੇਰੇ ਮੋਹਾਲੀ ਦੇ ਫੇਜ਼ 9 ਵਿੱਚ ਸਥਿਤ ਇਨਡੋਰ ਸਪੋਰਟਸ ਸਟੇਡੀਅਮ ਵਿੱਚ ਦਲੀਆ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ ਸੀ ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 48 ਬੱਚਿਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਬਾਰੇ ਬਿਮਾਰ ਹੋਏ ਖਿਡਾਰੀਆਂ ਨੇ ਦੱਸਿਆ ਸੀ ਕਿ ਜਦੋਂ ਸਵੇਰੇ ਦੇ ਸਮੇਂ ਦਲੀਆ ਖਾਧਾ ਤਾਂ ਉਸ ਤੋਂ ਬਾਅਦ ਇੱਕ ਬੱਚੇ ਨੇ ਦਲੀਏ ਵਿੱਚ ਕਿਰਲੀ ਦੇਖੀ ਜਿਸ ਤੋਂ ਬਾਅਦ ਮੌਕੇ 'ਤੇ ਹੀ ਚਾਰ-ਪੰਜ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ ਸੀ। ਇਸ ਦੀ ਸੂਚਨਾ ਤੁਰੰਤ ਉੱਥੇ ਮੌਜੂਦ ਕੋਚ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਸ ਬਾਰੇ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ 'ਚ ਮਿਲਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ, ਦਲੀਏ 'ਚ ਕਿਰਲੀਆਂ ਦੇਖ ਕੇ ਬੱਚਿਆਂ ਨੂੰ ਘਬਰਾਹਟ ਕਾਰਨ ਉਲਟੀਆਂ ਆ ਜਾਂਦੀਆਂ ਹਨ, ਇਸ ਦਾ ਕਾਰਨ ਬੱਚਿਆਂ ਦੇ ਅੰਦਰ ਦਾ ਡਰ ਹੀ ਹੈ, ਸਾਰੇ ਬੱਚਿਆਂ ਦੀ ਹਾਲਤ ਠੀਕ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।