ਸ਼ੰਕਰ ਦਾਸ ਦੀ ਰਿਪੋਰਟ


Punjab News: ਪੰਜਾਬ ਸਰਕਾਰ ਨੇ 5 ਇੰਪਰੂਵਮੈਂਟ ਟਰੱਸਟ ਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨਿਯੁਕਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕੇਵਲ ਜਾਗੋਵਾਲ ਨੂੰ ਮਲੇਰਕੋਟਲਾ, ਬਲਜਿੰਦਰ ਸਿੰਘ ਨੂੰ ਮਾਛੀਵਾੜਾ, ਸੁਭਾਸ਼ ਸ਼ਰਮਾ ਨੂੰ ਕਰਤਾਰਪੁਰ, ਰਾਮ ਕੁਮਾਰ ਮੁਕਰੀ ਨੂੰ ਨੰਗਲ ਤੇ ਪ੍ਰਦੀਪ ਥਿੰਦ ਨੂੰ ਸੁਲਤਾਨਪੁਰ ਲੋਧੀ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ।




ਸੀਐਮ ਨੇ ਟਵੀਟ ਕਰਕੇ ਲਿਖਿਆ- ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ...ਟੀਮ ਰੰਗਲਾ ਪੰਜਾਬ 'ਚ 'ਜੀ ਆਇਆਂ ਨੂੰ'

 




 

 ਦੱਸ ਦੇਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਸੂਬੇ ਵਿਚ 5 ਇੰਪਰੂਵਮੈਂਟ ਟਰੱਸਟ ਅਤੇ 66 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਐਲਾਨੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਹੁਦੇਦਾਰਾਂ ਦੀ ਸੂਚੀ ਸਾਂਝੀ ਕੀਤੀ ਹੈ। ਉਧਰ ਦੂਜੇ ਪਾਸੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਹਨ ਕਿ ਆਪ ਨੇ ਕਥਿਤ ਤੌਰ ਉਤੇ ਜੇਲ੍ਹ ਵਿਚ ਬੰਦ ਆਪਣੇ ਇਕ ਆਗੂ ਨੂੰ ਸ੍ਰੀ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

 

ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧੀ ਇਕ ਤਸਵੀਰ ਸਾਂਝੀ ਕਰਕੇ ਟਵੀਟ ਕੀਤਾ ਹੈ ਤੇ ਲਿਖਿਆ ਹੈ-'ਹੈਰਾਨੀ ਦੀ ਗੱਲ ਹੈ ਕਿ ਸਿਆਸਤ ਨੂੰ ਅਪਰਾਧੀਆਂ ਤੋਂ ਮੁਕਤ ਕਰਨ ਦਾ ਵਾਅਦਾ ਕਰਨ ਵਾਲੀ @AamAadmiParty ਨੂੰ ਇਤਿਹਾਸਕ ਆਨੰਦਪੁਰ ਸਾਹਿਬ ਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਲਈ ਇੱਕ ਵੀ ਸਾਫ਼-ਸੁਥਰਾ ਵਿਅਕਤੀ ਨਹੀਂ ਲੱਭ ਸਕਿਆ! @BhagwantMann ਨੇ ਕੀਰਤਪੁਰ ਸਾਹਿਬ ਵਿੱਚ 2023 ਦੀ ਐਫਆਈਆਰ ਨੰਬਰ 30,  ਖੁਦਕੁਸ਼ੀ ਲਈ ਮਜ਼ਬੂਰ ਕਰਨ ਅਧੀਨ ਜੇਲ੍ਹ ਵਿੱਚ ਬੰਦ ਕਮਿੱਕਰ ਸਿੰਘ ਡਾਢੀ (Kamikar Singh Dhadi) ਨੂੰ ਨਿਯੁਕਤ ਕੀਤਾ ਹੈ।' ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਰਤਪੁਰ ਸਾਹਿਬ ਦੇ ਪਾਰਟੀ ਆਗੂ ਨੂੰ ਅੱਜ ਸ੍ਰੀ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।