Punjab-Harayana Weather Today : ਆਉਣ ਵਾਲੇ ਦਿਨਾਂ 'ਚ ਪੰਜਾਬ ਅਤੇ ਹਰਿਆਣਾ 'ਚ ਠੰਢ ਵਧੇਗੀ। ਕਿਉਂਕਿ ਹਿਮਾਲਿਆ ਖੇਤਰ ਵਿੱਚ ਇੱਕ ਨਵਾਂ ਟੋਆ ਬਣ ਗਿਆ ਹੈ। ਜਦੋਂ ਬੱਦਲਾਂ ਵਿਚਕਾਰ ਠੰਢੀ ਅਤੇ ਗਰਮ ਹਵਾ ਰਲ ਜਾਂਦੀ ਹੈ, ਤਾਂ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ।
ਉਸ ਪ੍ਰਣਾਲੀ ਤੋਂ ਨਿਕਲਣ ਵਾਲੀ ਪੱਟੀ ਨੂੰ ਦ੍ਰੋਣਿਕਾ ਕਿਹਾ ਜਾਂਦਾ ਹੈ। ਮੌਸਮ 'ਚ ਇਕਦਮ ਬਦਲਾਅ ਆਇਆ ਹੈ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਇਸ ਤਬਦੀਲੀ ਵਿੱਚ, ਇੱਕ ਨਵੀਂ ਪੱਛਮੀ ਗੜਬੜੀ ਵਿਕਸਤ ਹੋ ਰਹੀ ਹੈ, ਜਿਸ ਕਾਰਨ ਮੀਂਹ ਸੰਭਵ ਹੈ।
ਪੰਜਾਬ ਵਿੱਚ ਨਵੰਬਰ ਦਾ ਮਹੀਨਾ ਖੁਸ਼ਕ ਰਹਿੰਦਾ ਹੈ, ਸਾਰੇ ਜ਼ਿਲ੍ਹਿਆਂ ਵਿੱਚ ਸਾਪੇਖਿਕ ਨਮੀ 33 ਤੋਂ 50% ਤੱਕ ਹੁੰਦੀ ਹੈ। ਜਦੋਂ ਨਮੀ 100% ਹੁੰਦੀ ਹੈ, ਤਾਂ ਹਵਾ ਸੰਘਣੀ ਹੋ ਜਾਂਦੀ ਹੈ, ਜਿਸ ਨਾਲ ਤ੍ਰੇਲ ਡਿੱਗਦੀ ਹੈ। ਇਸ ਸਮੇਂ ਗਰਮੀ ਦੇ ਦਿਨ ਕਾਰਨ ਹਵਾ ਨੂੰ ਸੰਘਣਾ ਕਰਨ ਦੀ ਪ੍ਰਕਿਰਿਆ ਅਧੂਰੀ ਹੈ, ਜਿਸ ਕਾਰਨ ਮੀਂਹ ਦੀਆਂ ਬੂੰਦਾਂ ਨਹੀਂ ਬਣ ਰਹੀਆਂ। ਸੁੱਕੀ ਠੰਢ ਪੈ ਰਹੀ ਹੈ।
ਮੌਸਮ ਵਿਭਾਗ ਮੁਤਾਬਕ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਤੇ ਠੰਢੀਆਂ ਹਵਾਵਾਂ ਚੱਲਣ ਤੋਂ ਬਾਅਦ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਠੰਢ ਵਧੀ ਹੈ। ਪੰਜਾਬ ਵਿੱਚ ਰਾਤਾਂ ਹਿਮਾਚਲ ਪ੍ਰਦੇਸ਼ ਨਾਲੋਂ ਠੰਢੀਆਂ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਘੱਟੋ ਘੱਟ ਤਾਪਮਾਨ ਅੱਠ ਡਿਗਰੀ ਦੇ ਕਰੀਬ ਚਲ ਰਿਹਾ ਹੈ ਜਦਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਤਾਪਮਾਨ ਛੇ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਜਲੰਧਰ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ। ਇੱਥੇ ਘੱਟ ਤੋਂ ਘੱਟ ਤਾਪਮਾਨ 5.7 ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 25.3 ਜਦ ਕਿ ਘੱਟੋ-ਘੱਟ ਤਾਪਮਾਨ 8.4 ਰਿਹਾ। ਇਸੇ ਤਰ੍ਹਾਂ ਲੁਧਿਆਣਾ ਦਾ 26.2 ਤੇ 9.0, ਪਟਿਆਲਾ ਦਾ 27.6 ਤੇ 9.7, ਪਠਾਨਕੋਟ ਦਾ 26.5 ਤੇ 9.9, ਬਠਿੰਡਾ ਦਾ 27.0 ਤੇ 7.2, ਫ਼ਰੀਦਕੋਟ ਦਾ 27.0 ਤੇ 9.8, ਗੁਰਦਾਸਪੁਰ ਦਾ 23.5 ਤੇ 8.6, ਅੰਮ੍ਰਿਤਸਰ ਦਾ 27.2 ਤੇ 9.8, ਬਰਨਾਲਾ ਦਾ 25.4 ਤੇ 10.7, ਫ਼ਿਰੋਜ਼ਪੁਰ ਦਾ 26.2 ਤੇ 8.4, ਫ਼ਤਹਿਗੜ੍ਹ ਸਾਹਿਬ ਦਾ 26.3 ਤੇ 9.5, ਗੁਰਦਾਸਪੁਰ ਦਾ 23.7 ਤੇ 8.5, ਹੁਸ਼ਿਆਰਪੁਰ ਦਾ 27.2 ਤੇ 7.9, ਮੋਗਾ ਦਾ 25.4 ਤੇ 7.9, ਮੁਹਾਲੀ ਦਾ 26.6 ਤੇ 12.6, ਮੁਕਤਸਰ ਦਾ 26.6 ਤੇ 8.0, ਰੋਪੜ ਦਾ 26.6 ਤੇ 6.2 ਡਿਗਰੀ ਦਰਜ ਕੀਤਾ ਗਿਆ।