Hoshiarpur News: ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਇਲਾਕੇ ਵਿੱਚ ਅੱਜ ਬਿਜਲੀ ਕੱਟ ਲੱਗਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਚੱਲ ਰਹੇ ਸਬ-ਡਵੀਜ਼ਨ ਮਿਆਣੀ ਨਾਲ ਸਬੰਧਤ 11 ਕੇ.ਵੀ. ਫੀਡਰ ਮਿਆਣੀ, ਕੋਟਲਾ, ਸਲੇਮਪੁਰ, ਬੈਂਸਾ, ਆਲਮਪੁਰ, ਨਾਥੂਪੁਰ, ਰੜਾ, ਜਲਾਲਪੁਰ ਅਤੇ 11 ਕੇ.ਵੀ. ਗਿਲਜੀਆਂ ਫੀਡਰ ਦੀ ਜ਼ਰੂਰੀ ਮੁਰੰਮਤ ਤੋਂ ਬਾਅਦ ਇਨ੍ਹਾਂ ਫੀਡਰਾਂ ਰਾਹੀਂ ਚੱਲਣ ਵਾਲੀ ਵੱਖ-ਵੱਖ ਪਿੰਡਾਂ ਨੂੰ ਬਿਜਲੀ ਸਪਲਾਈ ਅੱਜ 23 ਦਸੰਬਰ ਨੂੰ ਬੰਦ ਰਹੇਗੀ।
ਇਸ ਸਬੰਧੀ ਵਧੀਕ ਐਸ.ਡੀ.ਓ. ਸਬ-ਡਵੀਜ਼ਨ ਮਿਆਣੀ ਹਨੀ ਕੁਮਾਰ ਨੇ ਦੱਸਿਆ ਕਿ ਲੋੜੀਂਦੀ ਮੁਰੰਮਤ ਕਾਰਨ ਉਪਰੋਕਤ ਫੀਡਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।