ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪਾਕਿਸਤਾਨ 'ਚ ਬੈਠਾ ਖਾਲਿਸਤਾਨੀ ਹਰਵਿੰਦਰ ਸਿੰਘ ਉਰਫ਼ ਰਿੰਦਾ ਐਸਆਈ ਦਿਲਬਾਗ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਹੋਣ 'ਤੇ ਕਾਫੀ ਭੜਕਿਆ ਹੈ। ਇੱਕ ਵੈੱਬ ਚੈਨਲ ਨੂੰ ਭੇਜੀ ਈਮੇਲ ਰਾਹੀਂ ਉਸ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਸਾਡੇ ਭਗੌੜੇ ਸਾਥੀਆਂ ਦੇ ਪਰਿਵਾਰਾਂ ਨੂੰ ਤੰਗ ਕਰਨ ਵਾਲੇ ਪੁਲਿਸ ਅਫਸਰਾਂ ਦੇ ਠਿਕਾਣੇ ਉਨ੍ਹਾਂ ਤੋਂ ਲੁਕੇ ਨਹੀਂ। ਪੁਲਿਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਹਰਵਿੰਦਰ ਰਿੰਦਾ ਨੇ ਇਹ ਵੀ ਕਿਹਾ ਕਿ ਪੁਲਿਸ ਵਾਲੇ ਕਿਤੇ ਦਿੱਲੀ ਦਰਬਾਰ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰ ਲੈਣ। ਈਮੇਲ ਵਿੱਚ ਲੁਧਿਆਣਾ ਪੁਲਿਸ ਦੇ ਸੀਆਈਏ ਸਟਾਫ-2 ਦੇ ਇੱਕ ਅਧਿਕਾਰੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਹੈ। ਦੂਜੇ ਪਾਸੇ ਕਾਰ 'ਚ ਬੰਬ ਰੱਖਣ ਦੇ ਮੁਲਜ਼ਮ ਦੀਪਕ ਨੇ ਪੁੱਛਗਿੱਛ 'ਚ ਕਈ ਰਾਜ਼ ਖੋਲ੍ਹੇ ਹਨ। ਮੁਲਜ਼ਮ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਸਿਮ ਵੇਚਣ ਵਾਲੇ ਇੱਕ ਹੋਰ ਸਾਥੀ ਦਾ ਨਾਂ ਵੀ ਦੱਸਿਆ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੁਲਜ਼ਮ ਦੀਪਕ ਘਟਨਾ ਤੋਂ ਬਾਅਦ ਕੁਝ ਦਿਨ ਆਪਣੇ ਸਾਥੀ ਨਾਲ ਲੁਧਿਆਣਾ ਵਿੱਚ ਵੀ ਰਿਹਾ ਸੀ। ਸੂਤਰਾਂ ਅਨੁਸਾਰ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਨਿਸ਼ਾਨੇ 'ਤੇ ਪੁਲਿਸ ਦੀਆਂ ਇਮਾਰਤਾਂ ਤੇ ਅਧਿਕਾਰੀਆਂ ਦੇ ਪਤੇ ਹਨ। ਲਖਬੀਰ 'ਤੇ ਆਪਣੇ ਗੁੰਡਿਆਂ ਰਾਹੀਂ ਡਾਕਟਰ, ਕਲਾਕਾਰ ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦਾ ਦੋਸ਼ ਹੈ। ਅਗਸਤ 2021 ਵਿੱਚ ਪੁਲਿਸ ਨੇ ਲਖਬੀਰ ਦੇ ਗੁੰਡੇ ਪ੍ਰੀਤ ਸੇਖੋਂ ਨੂੰ ਗ੍ਰਿਫਤਾਰ ਕੀਤਾ ਸੀ। ਸੇਖੋਂ ਨੇ ਹੀ ਲਖਬੀਰ ਦੇ ਫਿਰੌਤੀ ਵਾਲੇ ਧੰਦੇ ਦਾ ਰਾਜ਼ ਖੋਲ੍ਹਿਆ ਸੀ।
ਜ਼ਿਕਰਯੋਗ ਹੈ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਉੱਤੇ ਅੰਮ੍ਰਿਸਤਰ ਚ ਆਇਡ ਲਾਉਣ ਦੀ ਸਾਜ਼ਿਸ਼ ਚ ਲਖਬੀਰ ਸਿੰਘ ਲੰਡਾ ਹਰੀਕੇ ਮੁੱਖ ਮਾਸਟਰਮਾਇੰਡ ਵਜੋਂ ਸਾਹਮਣੇ ਆਇਆ ਹੈ। ਓਸ ਕੇਸ ਚ IED ਫਿੱਟ ਕਰਨ ਵਾਲੇ ਦੀਪਕ ਸਮੇਤ 7 ਮੁਲਜ਼ਮ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ। ਹਰਵਿੰਦਰ ਸਿੰਘ ਰਿੰਦਾ ਦੀ ਈਮੈਲ ਜ਼ਰੀਏ ਉਸ ਦੀ ਭੁਮਿਕਾ ਵੀ ਹੁਣ ਜੱਗ ਜ਼ਾਹਿਰ ਹੁੰਦੀ ਪ੍ਰਤੀਤ ਹੋ ਰਹੀ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।