Punjab Lehragaga Honeytrap news in Punjabi: ਸੰਗਰੂਰ ਦੇ ਲਹਿਰਾਗਾਗਾ ਵਿੱਚ ਹਨੀ ਟਰੈਪ ਵਿੱਚ ਫਸ ਕੇ 2 ਔਰਤਾਂ ਸਮੇਤ ਚਾਰ ਲੋਕਾਂ ਦੇ ਗੈਂਗ ਦੇ ਇਕ ਵਿਅਕਤੀ ਤੋਂ ਤਿੰਨ ਲੱਖ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਇਸ ਪੂਰੇ ਮਾਮਲੇ ਵਿਚ ਪੁਲਿਸ ਨੇ 2 ਔਰਤਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਗੈਂਗ ਨੇ ਕਿੰਨੇ ਹੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। 
ਇਹ ਹੈ ਪੂਰਾ ਮਾਮਲਾ 



ਪੁਲਿਸ ਮੁਤਾਬਕ, ਲਹਿਰਾਗਾਗਾ ਦੇ ਰਹਿਣ ਵਾਲੇ ਵਿਅਕਤੀ ਜੈਸਮੀਨ ਬੇਗਮ ਨਾਮ ਦੀ ਔਰਤ ਨਾਲ ਜਾਣ-ਪਛਾਣ ਸੀ,  ਪੀੜਤਾ ਨੇ ਦੱਸਿਆ ਕਿ ਪਹਿਲਾਂ ਜੈਸਮੀਨ ਬੇਗਮ ਨੇ ਉਸ ਨੂੰ ਕਿਹਾ ਕਿ ਉਹ ਇੱਕ ਨਾਬਲਗ ਕੁੜੀ ਹੈ ਜਿਸ ਨਾਲ ਉਹ ਉਸ ਦੀ ਦੋਸਤੀ ਕਰਵਾ ਦੇਵੇਗੀ, ਜਿਸ ਤੋਂ ਬਾਅਦ ਪੀੜਤ ਨੇ ਕਿਹਾ ਕਿ 'ਮੈਂ ਵਿਆਹਿਆ ਹੋਇਆ ਹਾਂ, ਮੇਰੇ ਬੱਚੇ ਹਨ। ਮੈਂ ਅਜਿਹਾ ਨਹੀਂ ਕਰ ਸਕਦਾ'



ਇਸ ਤੋਂ ਬਾਅਦ ਬੇਗਮ ਨੇ ਉਸ ਨੂੰ ਮੁੜ ਕਿਹਾ ਕਿ ਉਸ ਕੋਲ ਇੱਕ ਵਿਧਵਾ ਔਰਤ ਵੀ ਹੈ ਉਹ  ਤੁਹਾਨੂੰ ਆਪਣਾ ਦੋਸਤ ਬਣਾਉਣਾ ਚਾਹੁੰਦੀ ਹੈ ਮੈਂ ਤੁਹਾਡੀ ਉਸ ਨਾਲ ਗੱਲ ਕਰਵਾ ਦਿੰਦੀ ਹਾਂ, ਇਸ ਤੋਂ ਬਾਅਦ ਮੈਂ ਮੁੜ ਇਸ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਬੇਗਮ ਨੇ ਉਸ ਉੱਤੇ ਦਬਾਅ ਪਾਾਇਆ ਜਿਸ ਤੋਂ ਬਾਅਦ ਮੈਂ ਬਲਬੀਰ ਨਾਂਅ ਦੀ ਔਰਤ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਿਆ।



ਪੀੜਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਇਸ ਤੋਂ ਬਾਅਦ ਉਹ ਉਸ ਔਰਤ ਨਾਲ ਸੰਗਰੂਗ ਦੇ ਹੋਟਲ ਵਿੱਚ ਮਿਲਿਆ ਜਿੱਥੇ ਉਨ੍ਹਾਂ ਨੇ ਸਹਿਮਤੀ ਨਾਲ ਸਰੀਰਿਕ ਸਬੰਧ ਬਣਾਏ, ਇਸ ਤੋਂ ਬਾਅਦ ਔਰਤ ਤੋਂ ਜਦੋਂ ਪੈਸਿਆ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਬੇਗਮ ਤੋਂ ਆਪੇ ਲੈ ਲਵੇਗੀ।



ਪੀੜਤ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ਬੇਗਮ ਦਾ ਫੋਨ ਆਇਆ ਜਿਸ ਵਿੱਚ ਉਸ ਨੇ ਕਿਹਾ ਕਿ ਔਰਤ ਨੇ ਹੋਟਲ ਵਿੱਚ ਉਸ ਦੀ ਅਸਲੀਲ ਵੀਡੀਓ ਬਣਾ ਲਈ ਹੈ ਜਾਂ ਤਾਂ ਉਹ ਉਸ ਨੂੰ 5 ਲੱਖ ਰੁਪਏ ਦੇ ਦੇਵੇ ਨਹੀਂ ਤਾਂ ਉਸ ਉੱਤੇ ਜਬਰ ਜਨਾਹ ਦਾ ਕੇਸ ਪਾ ਦਿੱਤਾ ਜਾਵੇਗਾ । ਇਸ ਤੋਂ ਬਾਅਦ ਇਹ ਪੂਰਾ ਮਾਮਲਾ 3 ਲੱਖ ਵਿੱਚ ਨਿਬੜਿਆ। ਉਸ ਦੇ ਸਾਥੀ ਨੇ ਇਸ ਦੀ ਵੀਡੀਓ ਬਣਾ ਲਈ। ਪਰ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਲੋਕ ਅਜਿਹਾ ਹੀ ਕੋਈ ਹੋਰ ਲੋਕਾਂ ਨਾਲ ਕਰ ਚੁੱਕੇ ਹਨ ਇਹ ਲੋਕ ਧੰਧਾ ਚਲਾਉਂਦੇ ਹਨ।' ਇਹ ਜਾਣ ਕੇ ਪੀੜਤ ਵਿਅਕਤੀ ਨੇ ਆਪਣੀ ਸ਼ਕਾਇਤ ਵਾਪਸ ਨਹੀਂ ਲਈ ਤੇ ਪੁਲਿਸ ਤੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। 
ਹੁਣ ਲਹਿਰਾਗਾਗਾ ਦੇ ਡੀਐਸਪੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਉਹ ਇਸ ਗੈਂਗ ਦੇ  ਵਿੱਚ ਸ਼ਾਮਲ ਦੋਵੇਂ ਔਰਤਾਂ ਜੈਸਮੀਨ ਬੇਗਮ ਅਤੇ ਬਲਬੀਰ ਕੌਰ ਨੂੰ ਤੇ ਉਸ ਦੇ ਸਾਰੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੋਰ ਪੁੱਛਗਿੱਛ ਜਾਰੀ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗੈਂਗ ਨੇ ਹੋਰ ਕਿੰਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਪੈਸੇ ਠੱਗੇ ਹਨ।