ਪੱਟੀ: ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਤਰਨਤਾਰਨ ਦੇ ਪੱਟੀ ਦੀ ਵਾਰਡ ਨੰ 7 ਵਿੱਚ ਹਿੰਸਕ ਝੜਪ ਦੀ ਖ਼ਬਰ ਸਾਹਮਣੇ ਆਈ ਹੈ।ਝੜਪ ਦੌਰਾਨ ਫਾਇਰਿੰਗ ਵੀ ਹੋਈ ਜਿਸ ਕਾਰਨ ਇੱਕ ਵਿਅਕਤੀ ਮਨਬੀਰ ਸਿੰਘ ਭਿੱਖੀਵਿੰਡ ਜ਼ਖਮੀ ਹੋ ਗਿਆ।ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਜਾਣਕਾਰੀ ਮੁਤਾਬਿਕ ਇਹ ਝੜਪ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੀ ਵਰਕਰਾਂ ਵਿਚਾਲੇ ਹੋਈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ।ਇਸ ਦੌਰਾਨ ਕਾਂਗਰਸੀ ਵੀ ਇਕੱਠੇ ਹੋ ਗਏ ਅਤੇ ਦੋਨਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ।ਝੜਪ ਦੌਰਾਨ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ।