ਚੰਡੀਗੜ੍ਹ: ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇੱਕਾ-ਦੁਕਾ ਥਾਵਾਂ ਨੂੰ ਛੱਡ ਕੇ ਸਭ ਜਗ੍ਹਾ ਸ਼ਾਂਤਮਈ ਢੰਗ ਨਾਲ ਵੋਟਿੰਗ ਹੋ ਰਹੀ ਹੈ। ਗੁਰਦਾਸਪੁਰ ਵਿੱਚ ਹੁਣ ਤੱਕ 15 ਫੀਸਦ ਵੋਟਿੰਗ ਹੋ ਚੁੱਕੀ ਹੈ।




ਜਲੰਧਰ ਵਿੱਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਕਰੀਬ 14% ਪੌਲਿੰਗ ਹੋ ਚੁੱਕੀ







ਹੁਣ ਤੱਕ ਬਰਨਾਲਾ ਵਿੱਚ 20.96% ਹੋ ਚੁੱਕੀ ਵੋਟਿੰਗ





ਉਧਰ ਫ਼ਾਜ਼ਿਲਕਾ ਜ਼ਿਲ੍ਹੇ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਾਂਤੀਮਈ ਵੋਟਿੰਗ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤੱਕ ਫ਼ਾਜ਼ਿਲਕਾ 'ਚ 25%  ਵੋਟਿੰਗ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਅਬੋਹਰ 'ਚ 13%, ਜਲਾਲਾਬਾਦ 19.5 % ਤੇ ਅਰਨੀਵਾਲਾ ਵਿੱਚ 27 % ਵੋਟਿੰਗ ਹੋ ਚੁੱਕੀ ਹੈ।


 



ਅੰਮ੍ਰਿਤਸਰ ਦੇ ਨਗਰ ਕੌਂਸਲ ਰਮਦਾਸ ਵਿੱਚ 18%, ਮਜੀਠਾ 16%, ਜੰਡਿਆਲਾ ਗੁਰੂ 8%, ਅਜਨਾਲਾ 15%, ਰਈਆ 17% ਅਤੇ ਵਾਰਡ ਨੰਬਰ 37 (BC) ਵਿੱਚ 10 ਵਜੇ ਤੱਕ 13% ਵੋਟਿੰਗ ਹੋ ਚੁੱਕੀ ਹੈ।