Punjab New Government Live Updates: ਨਹੀਂ ਬਖਸ਼ੇ ਜਾਣਗੇ ਬੇਈਮਾਨੀ ਕਰਨ ਵਾਲੇ ਵਿਧਾਇਕ-ਮੰਤਰੀ- ਕੇਜਰੀਵਾਲ ਦੀ ਵਿਧਾਇਕਾਂ-ਮੰਤਰੀਆਂ ਨੂੰ ਚਿਤਾਵਨੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਵੱਲੋਂ ਅੱਜ ਮੋਹਾਲੀ 'ਚ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਨਾਲ ਮੁਲਾਕਾਤ ਕੀਤੀ ਜਾਵੇਗੀ

abp sanjha Last Updated: 20 Mar 2022 12:34 PM
Punjab News : ਬਿਕਰਮ ਮਜੀਠੀਆ ਡਰੱਗ ਮਾਮਲੇ ‘ਚ ਨਵੀਂ SIT ਦਾ ਗਠਨ, ਜਾਣੋ ਕੋਣ-ਕੋਣ ਹੋਵੇਗਾ ਮੈਂਬਰ

 ਬਿਕਰਮ ਮਜੀਠੀਆ ਡਰੱਗ ਮਾਮਲੇ ‘ਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।  'ਆਪ' ਸਰਕਾਰ ਨੇ ਨਵੀਂ SIT ਦਾ ਗਠਨ ਕੀਤਾ ਗਿਆ ਹੈ।  SIT 'ਚ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਗੁਰਸ਼ਰਨ ਸਿੰਘ ਸੰਧੂ ਆਈਜੀ ਅਗਵਾਈ ਕਰਨਗੇ। ਇਸ ਦੇ ਨਾਲ-ਨਾਲ ਹੀ ਐਸ. ਰਾਹੁਲ AIG,  ਰਣਜੀਤ ਸਿੰਘ ਢਿੱਲੋ AIG,  ਰਘੁਵੀਰ ਸਿੰਘ DSP ,ਅਮਰਪ੍ਰੀਤ ਸਿੰਘ DSP ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਤਿੰਨ ਮੈਂਬਰੀ SIT ਦਾ ਗਠਨ ਕੀਤਾ ਸੀ। 

Punjab News : ਬਿਕਰਮ ਮਜੀਠੀਆ ਡਰੱਗ ਮਾਮਲੇ ‘ਚ ਨਵੀਂ SIT ਦਾ ਗਠਨ, ਜਾਣੋ ਕੋਣ-ਕੋਣ ਹੋਵੇਗਾ ਮੈਂਬਰ

 ਬਿਕਰਮ ਮਜੀਠੀਆ ਡਰੱਗ ਮਾਮਲੇ ‘ਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।  'ਆਪ' ਸਰਕਾਰ ਨੇ ਨਵੀਂ SIT ਦਾ ਗਠਨ ਕੀਤਾ ਗਿਆ ਹੈ।  SIT 'ਚ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਗੁਰਸ਼ਰਨ ਸਿੰਘ ਸੰਧੂ ਆਈਜੀ ਅਗਵਾਈ ਕਰਨਗੇ। ਇਸ ਦੇ ਨਾਲ-ਨਾਲ ਹੀ ਐਸ. ਰਾਹੁਲ AIG,  ਰਣਜੀਤ ਸਿੰਘ ਢਿੱਲੋ AIG,  ਰਘੁਵੀਰ ਸਿੰਘ DSP ,ਅਮਰਪ੍ਰੀਤ ਸਿੰਘ DSP ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਤਿੰਨ ਮੈਂਬਰੀ SIT ਦਾ ਗਠਨ ਕੀਤਾ ਸੀ। 

ਆਪ' ਸਰਕਾਰ ਬਣਦਿਆਂ ਹੀ ਮੁੜ ਧਰਨੇ ਸ਼ੁਰੂ, ਸਫਾਈ ਸੇਵਕ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਾਉਣ ਕੋਸ਼ਿਸ਼

 ਪੰਜਾਬ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ੱਕ ਸਾਰਿਆਂ ਵਰਗਾਂ ਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ ਪਰ ਧਰਨੇ-ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਪਿਛਲੇ ਛੇ ਦਿਨਾਂ ਤੋਂ ਨਗਰ ਕੌਂਸਲ ਭਦੌੜ ਦੇ ਗੇਟ ਅੱਗੇ ਸਫਾਈ ਸੇਵਕਾਂ ਤੇ ਨਗਰ ਕੌਂਸਲ ਦੇ ਕੱਚੇ ਪੱਕੇ ਅਧਿਕਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ।

AAP Punjab : ਆਪ’ ਲੀਡਰ ਦੀ ਕਾਰ ਦੀ ਭੰਨ੍ਹ-ਤੋੜ, ਪੁਲਿਸ ਨੇ ਦਬੋਚੇ ਸ਼ਰਾਰਤੀ ਅਨਸਰ

ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਦੀ ਕਾਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ। ਇਹ ਕਾਰ ‘ਆਪ’ ਲੀਡਰ ਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਕਾਰ ਦੇ ਸ਼ੀਸ਼ੇ ਭੰਨ੍ਹਣ ਦੀ ਘਟਨਾ ਨੂੰ ਬਦਲਾਖੋਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

Arvind Kejriwal live: ਨਹੀਂ ਬਖਸ਼ੇ ਜਾਣਗੇ ਬੇਈਮਾਨੀ ਕਰਨ ਵਾਲੇ ਮੰਤਰੀ-ਵਿਧਾਇਕ- ਕੇਜਰੀਵਾਲ

 ਕੇਜਰੀਵਾਲ ਨੇ ਵਿਧਾਇਕਾਂ- ਮੰਤਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀ ਕਰਨ ਵਾਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਬੇਈਮਾਨੀ ਕਰਨ ਵਾਲੇ ਮੰਤਰੀ-ਵਿਧਾਇਕ ਬਖਸ਼ੇ ਜਾਣਗੇ।  

Arvind Kejriwal : ਕੇਜਰੀਵਾਲ ਵੱਲੋਂ ਮਾਨ ਦੇ ਕੰਮਾਂ ਦੀ ਸ਼ਲਾਘਾ

ਦਿੱਲੀ ਤੋਂ ਵੀਡੀਓ ਕਾਨਫ੍ਰੰਸਿੰਗ ਜ਼ਰੀਏ ਪੰਜਾਬ ਦੇ ਵਿਧਾਇਕਾਂ -ਮੰਤਰੀਆਂ ਨੂੰ ਸੰਬੋਧਨ ਦੌਰਾਨ  ਕੇਜਰੀਵਾਲ ਨੇ ਮਾਨ ਦੇ ਕੰਮਾਂ ਦੀ ਤਾਰੀਫ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮਹਿਜ਼ 3 ਦਿਨਾਂ 'ਚ ਮਾਨ ਵੱਲੋਂ ਕੀਤੇ ਕੰਮਾਂ ਲਈ ਮਾਨ ਦੇ ਪੂਰੇ ਦੇਸ਼ 'ਚ ਚਰਚੇ ਹੋਣ ਲੱਗੇ ਹਨ ਨਾਲ ਹੀ ਉਹਨਾਂ ਕਿਹਾ ਕਿ ਮੰਤਰੀਆਂ-ਵਿਧਾਇਕਾਂ ਨੂੰ ਪੰਜਾਬ ਲਈ ਕੰਮ ਕਰਨਾ ਹੋਵੇਗਾ  

Bhagwant Mann: ਵਾਪਸ ਲਿਆਉਣਾ ਹੈ ਰੰਗਲਾ ਪੰਜਾਬ- ਭਗਵੰਤ ਮਾਨ

ਵਿਧਾਇਕਾਂ-ਮੰਤਰੀਆਂ ਨੂੰ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ 70 ਸਾਲਾਂ ਦੇ ਰੁਕੇ ਵਿਕਾਸ ਨੂੰ ਪਾਉਣ ਲਈ ਮਿਲ ਕੇ ਕੰਮ ਕਰਨਾ ਪਵੇਗਾ।  

Aap MLas Meeting: ਜੇ ਸੀਟ ਪੱਕੀ ਕਰਨੀ ਤਾਂ ਲੋਕਾਂ ਨਾਲ ਰਾਬਤਾ ਪੱਕਾ ਕਰੋ- ਸੀਐੱਮ ਭਗਵੰਤ ਮਾਨ ਦੀ ਵਿਧਾਇਕਾਂ-ਮੰਤਰੀਆਂ ਨੂੰ ਸਲਾਹ

ਮੋਹਾਲੀ 'ਚ ਸੀਐੱਮ ਭਗਵੰਤ ਵੱਲੋਂ 'ਆਪ' ਵਿਧਾਇਕਾਂ-ਮੰਤਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ ਜਿਸ 'ਚ ਸੰਬੋਧਨ ਦੌਰਾਨ ਮਾਨ ਨੇ ਵਿਧਾਇਕਾਂ-ਮੰਤਰੀਆਂ ਨੂੰ ਸਲਾਹ ਦਿੱਤੀ ਕਿ ਜੇ ਹਲਕਿਆਂ 'ਚ ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਨਾਲ ਰਾਬਤਾ ਵੀ ਪੱਕਾ ਕਰੋ। ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਜਰੂਰੀ ਹੈ। 

AAP Mlas Meeting: ਮੋਹਾਲੀ ਦੇ ਨਿੱਜੀ ਹੋਟਲ 'ਚ 'ਆਪ' ਦੇ ਵਿਧਾਇਕਾਂ-ਮੰਤਰੀਆਂ ਦੀ ਮੁਲਾਕਾਤ

ਮੋਹਾਲੀ ਦੇ ਨਿੱਜੀ ਹੋਟਲ 'ਚ 'ਆਪ' ਦੇ ਵਿਧਾਇਕਾਂ-ਮੰਤਰੀਆਂ ਦੀ ਅੱਜ ਮੁਲਾਕਾਤ ਹੋ ਰਹੀ ਹੈ ਜਿਸ 'ਚ ਸੀਐੱਮ ਭਗਵੰਤ ਮਾਨ ਵੀ ਮੌੌਜੂਦ ਹਨ ਅਤੇ ਕੁਝ ਹੀ ਦੇਰ 'ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਵਿਧਾਇਕਾਂ-ਮੰਤਰੀਆਂ ਨੂੰ ਸੰਬੋਧਨ ਕਰਨਗੇ   

Punjab Government: ਕੇਜਰੀਵਾਲ ਨਾਲ ਗੱਲਬਾਤ ਕਰਨ ਲਈ ਪਹੁੰਚੇ ਸੀਐੱਮ ਭਗਵੰਤ ਮਾਨ

ਵੀਡੀਓ ਕਾਨਫ੍ਰੈਂਸਿੰਗ ਜ਼ਰੀਏ  ਦਿੱਲੀ ਸੀਐੱਮ ਕੇਜਰੀਵਾਲ ਨਾਲ ਗੱਲਬਾਤ ਕਰਨ ਲਈ ਸੀਐੱਮ ਭਗਵੰਤ ਮਾਨ ਵੀ ਮੋਹਾਲੀ ਹੋਟਲ ਪਹੁੰਚ ਚੁੱਕੇ ਹਨ। ਅੱਜ ਦੀ ਮੀਟਿੰਗ ਕਾਫੀ ਅਹਿਮ ਹੋਣ ਵਾਲੀ ਹੈ। ਜਿਸ 'ਚ ਰਾਜ ਸਭਾ ਮੈਂਬਰਾਂ ਸਮੇਤ ਮੰਤਰੀਆਂ ਦੇ ਵਿਭਾਗਾਂ ਬਾਰੇ ਚਰਚਾ ਸੰਭਵ ਹੈ

 

Kejriwal Meeting: ਕੇਜਰੀਵਾਲ ਨਾਲ ਬੈਠਕ ਕਰਨ ਪਹੁੰਚ ਰਹੇ ਵਿਧਾਇਕ

ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਵਿਧਾਇਕ ਦਲ ਨਾਲ ਬੈਠਕ ਕੀਤੀ ਜਾਣੀ ਹੈ ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਵੇਗੀ ਜਿਸ ਨੂੰ ਲੈ ਕੇ 'ਆਪ' ਦੇ ਵਿਧਾਇਕ ਮੋਹਾਲੀ ਦੇ ਨਿੱਜੀ ਹੋਟਲ ਪਹੁੰਚ ਰਹੇ ਹਨ।

 

Punjab Cabinet: ਅੱਜ ਹੋਵੇਗੀ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ !

ਪੰਜਾਬ ਦੇ 10 ਨਵੇਂ ਚੁਣੇ ਮੰਤਰੀਆਂ ਨੂੰ ਅੱਜ ਵਿਭਾਗ ਮਿਲ ਸਕਦੇ ਹਨ। ਇਸ ਸਬੰਧੀ ਸੀਐਮ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਗੱਲਬਾਤ ਹੋਵੇਗੀ। ਅਰਵਿੰਦ ਕੇਜਰੀਵਾਲ ਵੀ ਅੱਜ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਨ। ਉਸ ਤੋਂ ਬਾਅਦ ਇਸ ਦਾ ਵੇਰਵਾ ਜਾਰੀ ਕੀਤਾ ਜਾ ਸਕਦਾ ਹੈ। 

Kejriwal Visit: ਨਵੇਂ ਚੁਣੇ ਵਿਧਾਇਕਾਂ ਨੂੰ ਮਿਲਣਗੇ ਕੇਜਰੀਵਾਲ

ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਇਕਾਂ ਨੂੰ ਸੰਬੋਧਨ ਕਰਨਗੇ ਅਤੇ ਇਸ ਦੌਰਾਨ ਰਾਜ ਸਭਾ ਮੈਂਬਰਾਂ ਦੇ ਨਾਵਾਂ ਬਾਰੇ ਚਰਚਾ ਹੋ ਸਕਦੀ ਹੈ   

ਪਿਛੋਕੜ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਵੱਲੋਂ ਅੱਜ ਮੋਹਾਲੀ 'ਚ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਨਾਲ ਮੁਲਾਕਾਤ ਕੀਤੀ ਜਾਵੇਗੀ  ਸਵੇਰੇ 11:00 ਵਜੇ ਦੇ ਕਰੀਬ ਪੰਜਾਬ ਭਵਨ 'ਚ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾਵੇੇਗੀ।


ਬੀਤੇ ਦਿਨ ਪੰਜਾਬ ਯਾਨੀ 'ਆਪ' ਸਰਕਾਰ ਦੇ 10 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਅੱਜ ਕੇਜਰੀਵਾਲ ਮੰਤਰੀਆਂ ਸਮੇਤ ਵਿਧਾਇਕਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਮੁਲਾਕਾਤ ਕਰਨਗੇ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਰਾਜ ਸਭਾ ਦੇ ਮੈਂਬਰਾਂ ਲਈ ਨਾਵਾਂ ਬਾਰੇ ਵੀ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। 


ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਣ ਵਾਲੇ 10 ਮੰਤਰੀਆਂ 'ਚ ਹਰਪਾਲ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਓ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿੰਘ ਭੁੱਲਰ (ਪੱਟੀ), ਬ੍ਰਹਮ ਸ਼ੰਕਰ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਸ਼ਾਮਲ ਹਨ।






 

ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਪੰਜਾਬ ਰਾਜਭਵਨ ਵਿਖੇ ਹੋਇਆ, ਜਿਸ ਵਿੱਚ ਸਹੁੰ ਚੁੱਕਣ ਲਈ ਆਏ ਮੰਤਰੀਆਂ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਨਵੇਂ ਚੁਣੇ ਗਏ ਵਿਧਾਇਕ ਵੀ ਹਾਜ਼ਰ ਸਨ। ਪਰ ਇਸ ਦੌਰਾਨ ਨਾ ਸਿਰਫ਼ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਨਜ਼ਰ ਆਏ ਸਗੋਂ ਇਸ ਸਹੁੰ ਚੁੱਕ ਪ੍ਰੋਗਰਾਮ ਵਿੱਚ ਦਿੱਲੀ ਨਾਲ ਸਬੰਧਤ ਇੱਕ ਵੀ ਮੰਤਰੀ ਜਾਂ ਆਗੂ ਮੌਜੂਦ ਨਹੀਂ ਸੀ। ਇੱਥੋਂ ਤੱਕ ਕਿ ਪੰਜਾਬ ਚੋਣਾਂ ਦੇ ਇੰਚਾਰਜ ਤੇ ਦਿੱਲੀ ਤੋਂ ‘ਆਪ’ ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਹਾਜ਼ਰ ਨਹੀਂ ਹੋਏ



- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.