ਫਾਜ਼ਿਲਕਾ : ਸਿਹਤ ਵਿਭਾਗ 'ਚ ਨੌਕਰੀ ਦਾ ਝਾਂਸਾ ਦੇ ਕੇ 12 ਲੋਕਾਂ ਦੇ ਨਾਲ 25.85 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਖਿਲਾਫ ਫਾਜ਼ਿਲਕਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ।ਪੁਲਸ ਮੁਤਾਬਕ ਸ਼ਿਕਾਇਤਕਰਤਾ ਦੇ ਬਿਆਨ ਤੇ ਪਰਚਾ ਦਰਜ ਕਰਵਾਇਆ ਗਿਆ ਜਿਸ ਦਾ ਕਹਿਣਾ ਹੈ ਕਿ ਉਸ ਨੇ ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਕੀਤਾ ਪਰ ਬੇਰੁਜ਼ਗਾਰ ਹੈ ਅਤੇ ਉਸਦੀ ਮੁਲਾਕਾਤ ਉਕਤ ਮੁਲਜ਼਼ਮ ਨਾਲ ਹੋਈ ਜਿਸ ਨੇ ਨਾ ਸਿਰਫ਼ ਨੌਕਰੀ ਲਗਵਾਉਣ ਦੀ ਗੱਲ ਕਹੀ ਬਲਕਿ ਇਹ ਵੀ ਕਿਹਾ ਕਿ ਉਹ ਪੇਪਰ ਵੀ ਪਾਸ ਕਰਵਾ ਦੇਵੇਗਾ ਪਰ ਜਦੋਂ ਪੇਪਰ ਦਾ ਨਤੀਜਾ ਆਇਆ ਤਾਂ ਕੋਈ ਵੀ ਪਾਸ ਨਹੀਂ ਹੋਇਆ ਲੱਖਾਂ ਰੁਪਏ ਦੀ ਠੱਗੀ ਮਾਮਲੇ 'ਚ ਹੁਣ ਪੁਲਸ ਨੇ ਪਰਚਾ ਦਰਜ ਕਰ ਆਰੋਪੀ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਵਿੱਚ ਹੈੱਲਥ ਵਰਕਰ ਦੀ ਨੌਕਰੀ ਦਾ ਝਾਂਸਾ ਦੇ ਕੇ 12 ਲੋਕਾਂ ਨਾਲ 25.85 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਦਰਜ ਕੀਤਾ ਪਰਚਾ
abp sanjha
Updated at:
26 Aug 2022 10:17 AM (IST)
Edited By: sanjhadigital
ਫਾਜ਼ਿਲਕਾ : ਸਿਹਤ ਵਿਭਾਗ 'ਚ ਨੌਕਰੀ ਦਾ ਝਾਂਸਾ ਦੇ ਕੇ 12 ਲੋਕਾਂ ਦੇ ਨਾਲ 25.85 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਖਿਲਾਫ ਫਾਜ਼ਿਲਕਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ।
ਨੌਕਰੀ ਦੇ ਨਾਂਅ 'ਤੇ ਠੱਗੀ