Punjab News: ਪੰਜਾਬ ਮੰਡੀ ਬੋਰਡ ਅਧੀਨ ਸੂਬੇ ਦੀਆਂ ਲਿੰਕ ਸੜਕਾਂ ਦੇ ਟਾਇਰਿੰਗ ਤੋਂ ਪਹਿਲਾਂ ਕਰਵਾਏ ਗਏ ਆਧੁਨਿਕ ਜੀਆਈਐਸ ਸਰਵੇਖਣ ਵਿੱਚ 538 ਕਿਲੋਮੀਟਰ ਸੜਕਾਂ ਜ਼ਮੀਨ ਤੋਂ ਗਾਇਬ ਪਾਈਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਪੰਜਾਬ ਮੰਡੀ ਬੋਰਡ ਕਰੋੜਾਂ ਰੁਪਏ ਦਾ ਬਜਟ ਇਨ੍ਹਾਂ ਸੜਕਾਂ ਦੀ ਮੁਰੰਮਤ 'ਤੇ ਖਰਚਾ ਦਿਖਾਉਂਦਾ ਰਿਹਾ ਹੈ।

ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਾਇਰਿੰਗ ਸੀਜ਼ਨ ਤੋਂ ਪਹਿਲਾਂ ਜੀਆਈਐਸ (ਗਲੋਬਲ ਇਨਫਰਮੇਸ਼ਨ ਸਰਵੇ) ਤਕਨੀਕ ਨਾਲ ਸੜਕਾਂ ਨਾਪੀਆਂ। ਹਾਸਲ ਜਾਣਕਾਰੀ ਅਨੁਸਾਰ ਸਰਕਾਰ ਨੇ ਸੜਕਾਂ ਨੂੰ ਮਾਪਣ ਲਈ ਨਵੀਨਤਮ ਜੀਆਈਐਸ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ।


 ਇਹ ਵੀ ਪੜ੍ਹੋ : ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ , ਹਿਰਾਸਤ 'ਚ ਲਵੇਗੀ NIA

ਸੂਤਰ ਦੱਸਦੇ ਹਨ ਕਿ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਮੰਡੀ ਬੋਰਡ ਅਧੀਨ 64,878 ਕਿਲੋਮੀਟਰ ਸੜਕਾਂ ਦਾ ਜੀਆਈਐਸ ਤਕਨੀਕ ਨਾਲ ਸਰਵੇਖਣ ਕੀਤਾ ਹੈ, ਜਿਸ ਵਿੱਚ ਸਿਰਫ਼ 538 ਕਿਲੋਮੀਟਰ ਸੜਕਾਂ ਗਾਇਬ ਪਾਈਆਂ ਗਈਆਂ ਹਨ। ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਜੀਆਈਐਸ ਸਰਵੇਖਣ ਵਿੱਚ 538 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਛੋਟੀਆਂ ਪਾਈਆਂ ਗਈਆਂ ਹਨ। ਧਾਲੀਵਾਲ ਨੇ ਕਿਹਾ ਕਿ ਇਹ ਸਰਕਾਰ ਦੀ ਵੱਡੀ ਪ੍ਰਾਪਤੀ ਹੈ, ਕਿਉਂਕਿ ਇਸ ਨਾਲ ਸੜਕ ਦੀ ਡਾਟਾ ਬੁੱਕ ਦੇ ਮੁਕਾਬਲੇ ਮਾਪੇ ਗਏ ਟੈਂਡਰਾਂ ਵਿੱਚ ਕੁੱਲ 538 ਕਿਲੋਮੀਟਰ ਦਾ ਅੰਤਰ ਆਇਆ ਹੈ। ਇਸ ਨਾਲ ਸੜਕਾਂ ਦੀ ਮੁਰੰਮਤ 'ਤੇ ਖਰਚ ਕੀਤੇ ਜਾਣ ਵਾਲੇ ਕਰੋੜਾਂ ਰੁਪਏ ਦੇ ਬਜਟ ਦੀ ਬੱਚਤ ਹੋਵੇਗੀ।

ਫੀਤੇ ਨਾਲ ਸਰਵੇਖਣ ਵਿੱਚ ਸਹੀ ਮਾਪ ਸੰਭਵ ਨਹੀਂ
ਹੱਥਾਂ ਨਾਲ ਫੀਤੇ ਜ਼ਰੀਏ ਸੜਕਾਂ ਦੇ ਸਾਧਾਰਨ ਤੇ 90 ਡਿਗਰੀ ਮੋਡ ਆਦਿ ਨੂੰ ਮਾਪਣਾ ਸੰਭਵ ਨਹੀਂ ਹੈ, ਇਸੇ ਤਰ੍ਹਾਂ ਸੜਕ ਦੀ ਮੁਰੰਮਤ ਦੌਰਾਨ ਟੋਇਆਂ ਦੀ ਚੌੜਾਈ ਤੇ ਡੂੰਘਾਈ ਨੂੰ ਹੱਥੀਂ ਮਾਪਣ ਵਿੱਚ ਮੁਸ਼ਕਲ ਆਉਂਦੀ ਹੈ। ਜੀਆਈਐਸ ਤਕਨੀਕ ਨਾਲ ਕੀਤੇ ਗਏ ਸਰਵੇਖਣ ਵਿੱਚ ਪਾਰਦਰਸ਼ਤਾ ਹੈ ਤੇ ਇਸ ਕਾਰਨ ਮੁਰੰਮਤ ਦੇ ਖਰਚੇ ਦਾ ਬਜਟ ਵੀ ਉਸੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।