ਰਿਪੋਰਟਰ.....ਸਤਨਾਮ ਸਿੰਘ ਬਟਾਲਾ


Batala News: ਪਿਛਲੇ ਕਈ ਦਿਨਾਂ ਤੋਂ ਬਟਾਲਾ ਪੁਲਿਸ ਲੁੱਟ ਖੋਹ ਕਰਨ ਵਾਲਿਆਂ ਦੀ ਭਾਲ ਕਰ ਰਹੀ ਸੀ। ਜਿਸ ਕਰਕੇ ਪੁਲਿਸ ਥਾਂ-ਥਾਂ ਚੈਕਿੰਗ ਕਰ ਰਹੀ ਸੀ। ਦੱਸ ਦਈਏ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ।  ਲੁਟੇਰਾ ਗੈਂਗ ਦਾ ਪਰਦਾਫਾਸ਼ ਕਰ ਦਿੱਤਾ ਹੈ। ਜੀ ਹਾਂ ਬਿਜਲੀ ਬੋਰਡ ਵਿਚ ਚਪੜਾਸੀ ਦੀ ਨੌਕਰੀ ਕਰਨ ਵਾਲਾ ਹੀ ਚਲਾ ਰਿਹਾ ਸੀ ਲੁਟੇਰਾ ਗੈਂਗ।  ਬਟਾਲਾ ਪੁਲਿਸ ਨੇ ਦੂਸਰੇ ਸਾਥੀ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਲੁੱਟ ਦੀਆਂ 11 ਵਾਰਦਾਤਾਂ ਨੂੰ ਕਬੂਲ ਕੀਤਾ ।


ਪ੍ਰੈਸ ਵਾਰਤਾ ਦੌਰਾਨ ਐਸ ਪੀ ਇਨਵੇਸਟੀਗੇਸ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਟੇਰਾ ਗੈਂਗ ਉਤੇ ਨਕੇਲ ਕੱਸਣ ਦੇ ਚਲਦੇ ਐਸ ਐਸ ਪੀ ਬਟਾਲਾ ਅਸ਼ਵਨੀ ਗੋਟੀਆਲ ਦੀਆਂ ਹਦਾਇਤਾਂ ਮੁਤਾਬਿਕ ਬਟਾਲਾ ਪੁਲਿਸ ਦੇ ਸੀ ਆਈ ਏ ਸਟਾਫ ਟੀਮ ਵਲੋਂ ਲੁਟੇਰਾ ਗੈਂਗ ਨੂੰ ਲੈਕੇ ਸੁਰਾਗ ਲਗਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਵੱਲੋਂ ਆਪਣੀ ਟੀਮ ਸਮੇਤ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਦੀ ਟੀਮ ਨਾਲ ਸਾਝੇ ਤੌਰ ਤੇ ਕੀਤੇ ਜਾ ਰਹੇ ਆਪਰੇਸ਼ਨ ਦੌਰਾਨ ਦੋ ਦੋਸ਼ੀ ਕਾਬੂ ਕੀਤੇ ਤਫਤੀਸ਼ ਦੌਰਾਨ ਦੋਵਾਂ ਦੋਸ਼ੀਆਂ ਵੱਲੋਂ ਪੁੱਛਗਿੱਛ ਪਰ ਬਟਾਲਾ ਸਿਟੀ ਏਰੀਆ ਵਿੱਚ ਕੀਤੀਆਂ ਗਈਆਂ ਖੋਹ ਦੀਆਂ ਗਿਆਰਾ ਵਾਰਦਾਤਾਂ ਕੀਤੀਆਂ ਮੰਨਿਆ ਹੈ, ਜਿੰਨ੍ਹਾਂ ਕੋਲੋ ਵਾਰਦਾਤਾਂ ਵਿੱਚ ਵਰਤਿਆ ਜਾਂਦਾ ਸਪਲੈਂਡਰ ਮੋਟਰ ਸਾਇਕਲ, ਪਲਸਰ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।


ਇਹਨਾਂ ਕੋਲੋ ਲੁੱਟ ਦੇ ਸਮਾਨ ਵਿਚੋਂ ਇੱਕ ਚੇਨ ਸੋਨਾ ,ਇਕ ਟਾਪਸ ਸੋਨਾ ,ਦੋ ਵਾਲੀਆਂ ਸੋਨਾ, 9 ਮੋਬਾਈਲ ਫੋਨ, 4 ਗੁਟ ਘੜਿਆ ,19 ਪਰਸ ਲੇਡੀਜ਼,1 ਟੈਬ, ਪਕੜੇ ਗਏ ਦੋ ਲੁਟੇਰਿਆਂ ਵਿਚੋਂ ਸੁੱਚਾ ਸਿੰਘ ਉਗਰੇਵਾਲ ਉਮਰ 33 ਸਾਲ ਬਿਜਲੀ ਬੋਰਡ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਹੈ ਅਤੇ ਦੂਸਰਾ ਸਾਹਿਲ ਸੁਨਾਈਆ ਉਮਰ 22 ਸਾਲ ਮਜਦੂਰੀ ਦਾ ਕੰਮ ਕਰਦਾ ਹੈ ਸੁੱਚਾ ਸਿੰਘ ਦੀ ਪਤਨੀ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸਦੇ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਏਨਾ ਫੜੇ ਗਏ ਦੋਸ਼ੀਆਂ ਦੇ ਕੋਲੋਂ ਇਸ ਗੈਗ ਦੇ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।