Punjab News: ਕਪੂਰਥਲਾ ਦੇ ਗੋਇੰਦਵਾਲ ਮਾਰਗ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਮਾਂ ਕਰੀਬ 2 ਸਾਲ ਦੇ ਬੱਚੇ ਸਮੇਤ ਗੰਦੇ ਨਾਲੇ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਝੁੱਗੀ ਝੋਪੜੀ  'ਚ ਇਹ ਪ੍ਰਵਾਸੀ ਪਰਿਵਾਰ ਰਹਿੰਦਾ ਹੈ ਅਤੇ ਮੀਂਹ ਦੇ ਪਾਣੀ ਖੜ੍ਹੇ ਹੋਣ ਕਾਰਨ ਪੈਰ ਫਿਸਲਣ  'ਤੇ ਇਹ ਬੱਚਾ ਮਾਂ ਸਮੇਤ ਗੰਦੇ ਨਾਲੇ  'ਚ ਜਾ ਡਿੱਗੇ। ਜਾਣਕਾਰੀ ਮੁਤਾਬਕ ਮਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਬੱਚਾ ਅਜੇ ਵੀ ਲਾਪਤਾ ਹੈ , ਜਿਸ ਦੀ ਭਾਲ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜੁਟਿਆ ਹੋਇਆ ਹੈ। ਜੇ.ਸੀ.ਬੀ ਤੇ ਹੋਰ ਮਸ਼ਿਨਰੀ ਦੀ ਮਦਦ ਲਈ ਜਾ ਰਹੀ ਹੈ। 


ਕਪੂਰਥਲਾ ਦੇ ਅੰਮ੍ਰਿਤਸਰ ਸੰਗਮ ਪੈਲੇਸ ਦੇ ਨੇੜੇ ਮੀਂਹ ਦੀ ਫਿਸਲਣ ਕਾਰਨ ਇਕ ਬੱਚਾ ਤੇ ਮਾਂ ਡਿੱਗੇ ਦੱਸ ਫੁੱਟ ਨਾਲੇ ਵਿਚ ਜਾ ਡਿੱਗੇ। ਕਪੂਰਥਲਾ ਦੇ ਅੰਮ੍ਰਿਤਸਰ ਰੋਡ 'ਤੇ ਰਹਿਣ ਵਾਲੇ ਇਕ ਪਰਿਵਾਰ ਦਾ ਡੇਢ ਸਾਲ ਦਾ ਬੇਟਾ ਅਭਿਲਾਸ਼ ਮੰਗਲਵਾਰ ਦੁਪਹਿਰ ਨੂੰ ਅਚਾਨਕ ਲੰਘਦੇ ਨਾਲੇ 'ਚ ਡਿੱਗ ਗਿਆ। ਅਭਿਲਾਸ਼ ਡਰੇਨ 'ਤੇ ਰੱਖੇ ਦੋ ਖੰਭਿਆਂ 'ਤੇ ਪੈਦਲ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਾਣੀ 'ਚ ਡਿੱਗ ਗਿਆ। ਅਭਿਲਾਸ਼ ਦੀ ਮਾਂ ਮਨੀਸ਼ਾ ਨੇ ਬੇਟੇ ਨੂੰ ਨਾਲੇ 'ਚ ਡਿੱਗਦੇ ਦੇਖਿਆ ਅਤੇ ਭੱਜਦੇ ਹੋਏ ਨਾਲੇ 'ਚ ਛਾਲ ਮਾਰ ਦਿੱਤੀ।


ਮਨੀਸ਼ਾ ਦੀਆਂ ਚੀਕਾਂ ਸੁਣ ਕੇ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ। ਉਸੇ ਸਮੇਂ ਉਥੇ ਇਕੱਠੇ ਹੋਏ ਕੁਝ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਮਨੀਸ਼ਾ ਨੂੰ ਸੁਰੱਖਿਅਤ ਨਾਲੇ 'ਚੋਂ ਬਾਹਰ ਕੱਢ ਲਿਆ। ਹਾਲਾਂਕਿ ਉਦੋਂ ਤੱਕ ਉਹ ਬੇਹੋਸ਼ ਹੋ ਚੁੱਕੀ ਸੀ। ਲੋਕਾਂ ਨੇ ਬੱਚੇ ਦੀ ਕਾਫੀ ਭਾਲ ਵੀ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ।


 


ਸੂਚਨਾ ਮਿਲਦੇ ਹੀ ਪੁਲਿਸ ਅਤੇ ਕਪੂਰਥਲਾ ਨਗਰ ਨਿਗਮ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਜਲਦਬਾਜ਼ੀ 'ਚ ਅਭਿਲਾਸ਼ ਨੂੰ ਲੱਭਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਅਭਿਲਾਸ਼ ਦੀ ਮਾਂ ਮਨੀਸ਼ਾ ਨੂੰ ਹੋਸ਼ ਆ ਗਿਆ। ਉਹ ਬੁਰੀ ਹਾਲਤ ਵਿੱਚ ਹੈ। ਬੱਚੇ ਦੇ ਨਾਲੇ ਵਿੱਚ ਡਿੱਗਣ ਦੀ ਖ਼ਬਰ ਫੈਲਦਿਆਂ ਹੀ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਦੀ ਤਰਫ਼ੋਂ ਨਾਇਬ ਤਹਿਸੀਲਦਾਰ ਰਾਜੀਵ ਖੋਸਲਾ, ਡੀਐਸਪੀ ਮਨਿੰਦਰਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ।