Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਿੜ੍ਹਬਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੌਲ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਾਇਬ ਸਿੰਘ ਰਟੌਲ ਨੂੰ ਤਿੰਨ ਵਾਰ ਆਪਣਾ ਉਮੀਦਵਾਰ ਬਣਾਇਆ ਪਰ ਉਹ ਚੋਣ ਨਹੀਂ ਜਿੱਤ ਸਕੇ। ਅੱਜ ਜਦੋਂ ਪਾਰਟੀ ਨੂੰ ਔਖੇ ਸਮੇਂ ਵਿੱਚ ਉਹਨਾਂ ਦੀ ਲੋੜ ਪਈ ਤਾਂ ਉਹ ਉਹਨਾਂ ਦੇ ਨਾਲ ਨਹੀਂ, ਇਸ ਲਈ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। 


ਦੂਜੇ ਪਾਸੇ ਅਜਾਇਬ ਸਿੰਘ ਰਟੌਲ ਨੇ ਕਿਹਾ ਕਿ ਹਾਈਕਮਾਂਡ ਨੇ ਮੇਰੇ ’ਤੇ ਤਿੰਨ ਵਾਰ ਭਰੋਸਾ ਕੀਤਾ, ਮੈਂ ਪਾਰਟੀ ਦੀ ਹਰ ਗਤੀਵਿਧੀ ਨੂੰ ਘਰ-ਘਰ ਪਹੁੰਚਾਇਆ। ਇਮਾਨਦਾਰੀ ਨਾਲ ਕੰਮ ਕੀਤਾ ਪਰ ਜਿੰਨੇ ਵੀ ਵਾਰ ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਸੰਗਰੂਰ ਜ਼ਿਲ੍ਹੇ 'ਚ ਆਏ, ਮੈਨੂੰ ਕੋਈ ਸੁਨੇਹਾ ਨਹੀਂ ਦਿੱਤਾ, ਨਾ ਹੀ ਮੈਨੂੰ ਕਿਸੇ ਪ੍ਰੋਗਰਾਮ 'ਚ ਬੁਲਾਇਆ ਗਿਆ, ਫਿਰ ਮੈਂ ਬਿਨਾਂ ਬੁਲਾਏ ਕਿਉਂ ਜਾਵਾਂ|



ਮੈਂ ਗਰੀਬ ਪਰਿਵਾਰ ਤੋਂ ਹਾਂ, ਇਸ ਲਈ ਮੇਰੇ 'ਤੇ ਸਾਰੇ ਫਰਮਾਨ ਲਾਗੂ ਕੀਤੇ ਜਾ ਰਹੇ ਹਨ, ਉਹਨਾਂ ਕਿਹਾ ਕਿ ਮੈਂ ਖੁਦ ਪਾਰਟੀ ਛੱਡ ਰਿਹਾ ਹਾਂ, ਮੈਂ ਪਿਛਲੇ 25 ਸਾਲਾਂ ਤੋਂ ਪਾਰਟੀ ਨਾਲ ਸੀ।