ਸੰਗਰੂਰ: ਸੀਐੱਮ ਰਿਹਾਇਸ਼ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੀਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਜ਼ਬਦਰਸਤ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਾਲੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ।  


ਪ੍ਰਦਰਸ਼ਨਕਾਰੀਆ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਉਹਨਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ । ਉਹਨਾਂ ਕਿਹਾ ਕਿ ਪਹਿਲਾ ਚੰਨੀ ਸਰਕਾਰ ਵੱਲੋਂ ਉਹਨਾਂ ਦੀ ਸੁਣੀ ਨਹੀ ਗਈ ਅਤੇ ਹੁਣ ਮਾਨ ਸਰਕਾਰ ਵੀ ਉਸੇ ਲੀਹ  'ਤੇ ਹੈ।


ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੰਜਾਬ 'ਚ ਪੋਸਟਾਂ ਵਿਚ ਵਾਧਾ ਕੀਤਾ ਜਾਵੇ ਅਤੇ ਜਲਦ ਤੋ ਜਲਦ ਪੇਪਰ ਲਿਆ ਜਾਵੇ ਨਾਲ ਹੀ ਐਸ ਐਸ ਟੀ , ਹਿੰਦੀ ਅਤੇ ਪੰਜਾਬੀ ਦੇ ਅਧਿਆਪਕਾ ਦੀ ਖਾਲੀ ਪਈਆਂ 25 ਹਜਾਰ ਪੋਸਟਾਂ ਜਲਦ ਭਰੀਆਂ ਜਾਣ। ।