Punjab News: ਗੈਂਗਸਟਰ ਲੌਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ਤੇ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ DGP ਪੰਜਾਬ ਨੂੰ ਚਿੱਠੀ ਲਿਖੀ ਹੈ । ਮੰਤਰਾਲੇ ਵੱਲੋਂ ਲਿਖੀ ਇਸ ਚਿੱਠੀ  'ਚ ਕਿਹਾ ਗਿਆ ਹੈ ਕਿ ਸਿਰਾਜ ਸਿੰਘ ਸੰਧੂ  'ਤੇ ਹਮਲਾ ਕਰਨ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀਆਂ ਨਿਗਾਹਾਂ ਇਹਨਾਂ ਦੋਹਾਂ ਗੈਂਗਸਟਰਾਂ  'ਤੇ ਟਿਕੀਆਂ ਹਨ ਜੋ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਗਿੱਲ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ‘ਚ ਹੈ।