Rajpura Police: ਸਦਰ ਪੁਲਿਸ ਰਾਜਪੁਰਾ ਵੱਲੋਂ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸਦਰ ਪੁਲਿਸ ਵੱਲੋਂ ਵਿਸ਼ੇਸ਼ ਚੈੱਕਕਿੰਗ ਦੌਰਾਨ ਦੋ ਨੌਜਵਾਨਾਂ ਨੂੰ ਹਥਿਆਰਾ ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਮਨਜੀਤ ਸਿੰਘ ਡੀ.ਐੱਸ.ਪੀ ਸਰਕਲ ਰਾਜਪੁਰਾ ਨੇ ਦੱਸਿਆ ਕਿ ਨਾਨਕ ਸਿੰਘ (ਆਈ.ਪੀ.ਐਸ) ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਐਸ.ਐਚ.ਓ.ਥਾਣਾ ਸਦਰ ਰਾਜਪੁਰਾ ਦੀ ਅਗਵਾਹੀ ਹੇਠ ਸ:ਥ: ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੇਨ ਜੀ.ਟੀ. ਰੋਡ ਨੈਸ਼ਨਲ ਹਾਈਵੇ ਤੇ ਗਸਤ ਕਰ ਰਹੇ ਸੀ ਤਾਂ ਗਸਤ ਦੌਰਾਨ ਸਦਰ ਰਾਜਪੁਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਜਦੋਂ ਇਹ ਦੋਵੇਂ ਸ਼ੱਕੀ ਵਿਅਕਤੀ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ, ਜਿਨ੍ਹਾਂ ਨੂੰ ਮੁਖਬਰੀ ਦੇ ਅਧਾਰ ਤੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਕਾਬੂ ਕੀਤਾ।
ਕਾਬੂ ਕਰਨ ਤੋਂ ਬਾਅਦ ਇਨ੍ਹਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨਨੇ ਆਪਣਾ ਨਾਮ ਨੀਰਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਅੜੈਚਾਂ ਕਲੋਨੀ ਨੇੜੇ ਘੁੰਮਣ ਹਸਪਤਾਲ ਦੋਰਾਹਾ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਮਕਾਨ ਨੰਬਰ 6048 ਗਲੀ ਨੰਬਰ 5 ਏ ਗੋਬਿੰਦ ਨਗਰ ਸ਼ਿਮਲਾਪੁਰੀ ਲੁਧਿਆਣਾ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਮੋਸ਼ੀਨ ਖਾਨ ਪੁੱਤਰ ਸ਼ਮਸ਼ੂਦੀਨ ਵਾਸੀ ਪਿੰਡ ਸਫੀਪੁਰ ਥਾਣਾ ਸਫੀਪੁਰ ਜਿਲਾ ਉਨਾਉ (ਯੂ.ਪੀ) ਹਾਲ ਵਾਸੀ ਮਕਾਨ ਨੰਬਰ ਐਸ-380 ਨੇੜੇ ਸਿਟੀ ਗੇਟ ਗਿੱਲ, ਗਿੱਲ ਪਿੰਡ ਲੁਧਿਆਣਾ ਦੱਸਿਆ ਜਿਹਨਾ ਦੀ ਬਰੀਕੀ ਨਾਲ ਚੈਕਿੰਗ ਕੀਤੀ ।
ਦੋਵਾਂ ਨੌਜਵਾਨਾਂ ਕੋਲੋ ਇਹ ਵਾਲੇ ਹਥਿਆਰ ਹੋਏ ਬਰਾਮਦ
ਚੈਕਿੰਗ ਦੌਰਾਨ ਇਹਨਾ ਕੋਲੋ ਇੱਕ ਦੇਸੀ ਪਿਸਟਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਅਤੇ ਇੱਕ ਬਟਨਾ ਵਾਲਾ ਖਤਰਨਾਕ ਚਾਕੂ ਬਰਾਮਦ ਹੋਇਆ। ਇਹਨਾ ਨੂੰ ਕਾਬੂ ਕਰਕੇ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਕੀਤਾ ਹੈ। ਇਨ੍ਹਾਂ ਉਪਰ ਅ/ਧ 25/54/59 ਆਰਮਸ ਐਕਟ ਤਹਿਤ ਮੁਕੱਦਮਾ ਨੰਬਰ 104 ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਰਾਜਪੁਰਾ ਪੁਲਿਸ ਤਿਉਹਾਰਾ ਦੇ ਮੱਦੇਨਜਰ ਬੜੀ ਮੁਸਤੈਦੀ ਨਾਲ ਗਸਤ ਤੇ ਨਾਕਾਬੰਦੀ ਕਰ ਰਹੀ ਹੈ ਹਰ ਇੱਕ ਸ਼ੱਕੀ ਵਿਅਕਤੀ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਇਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਰਿਮਾਡ ਦੋਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
(ਰਿਪੋਰਟਰ- ਗੁਰਪ੍ਰੀਤ ਧੀਮਾਨ)