Punjab News: ਪਿਛਲੇ ਮਹੀਨੇ ਹਿਮਾਚਲ 'ਚ ਪਏ ਮੀਂਹ ਦੇ ਪਾਣੀ ਨੇ ਪੰਜਾਬ ਵਿੱਚ ਹਾਹਾਕਾਰ ਮਚਾ ਦਿੱਤੀ ਸੀ। ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸੀ। ਬਿਆਸ ਦਰਿਆ ਵਿੱਚ 16 ਅਗਸਤ ਨੂੰ ਹੜ੍ਹ 'ਚ ਰੁੜੇ ਭੁਲੱਥ ਹਲਕੇ ਦੇ ਪਿੰਡ ਮੰਡ ਤਲਵੰਡੀ ਕੂਕਾ ਦੇ ਨਿਵਾਸੀ ਲਖਬੀਰ ਸਿੰਘ (45) ਪੁੱਤਰ ਜਰਨੈਲ ਸਿੰਘ ਦੀ ਲਾਸ਼ ਬੀਤੀ ਸ਼ਾਮ ਇਥੋਂ ਦੇ ਮੰਡ ਬੁਤਾਲਾ ਵਿਚੋਂ ਬਰਾਮਦ ਹੋਈ ਸੀ। ਸੂਚਨਾ ਮਿਲਦੇ ਢਿੱਲਵਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ। ਜੋ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਰੁੜ ਰਹੀ ਆਪਣੀ ਮੱਝ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਲਖਬੀਰ ਸਿੰਘ
ਦੱਸ ਦੇਈਏ ਕਿ 16 ਅਗਸਤ ਨੂੰ ਤੜਕਸਾਰ ਹਲਕਾ ਭੁਲੱਥ ਦੇ ਮੰਡ ਤਲਵੰਡੀ ਕੂਕਾ ਦੇ ਇਲਾਕੇ ਵਿਚ ਬਿਆਸ ਦਰਿਆ ਵਿਚ ਹੜ੍ਹ ਆ ਗਿਆ ਸੀ। ਜਿਸ ਵਿੱਚ ਰੁੜ ਰਹੀ ਆਪਣੀ ਮੱਝ ਨੂੰ ਬਚਾਉਣ ਦੀ ਕੋਸ਼ਿਸ਼ ਲਖਬੀਰ ਸਿੰਘ ਕਰ ਰਿਹਾ ਸੀ। ਪਰ ਹੜ੍ਹ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਲਖਬੀਰ ਸਿੰਘ ਪਾਣੀ 'ਚ ਰੁੜ ਗਿਆ ਸੀ। ਇਸ ਤੋਂ ਬਾਅਦ ਫੌਜ, ਐਨ.ਡੀ.ਆਰ.ਐਫ.ਦੀਆਂ ਟੀਮਾਂ ਅਤੇ ਗੋਤਾਖੋਰਾਂ ਦੀਆਂ 3 ਟੀਮਾਂ ਨੇ ਲਖਬੀਰ ਸਿੰਘ ਦੀ ਬਹੁਤ ਜ਼ਿਆਦਾ ਭਾਲ ਕੀਤੀ,ਪਰ ਲਖਬੀਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਸੀ।
ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ
ਲਖਬੀਰ ਸਿੰਘ ਦੇ ਹੜ੍ਹ ਵਿਚ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਬਾਰੇ ਪ੍ਰਸ਼ਾਸਨ ਦੀ ਕਾਰਵਾਈ ਹਾਲੇ ਜਾਰੀ ਸੀ, ਕਿ ਇਸੇ ਦਰਮਿਆਨ ਬੀਤੀ ਸ਼ਾਮ ਲਖਬੀਰ ਸਿੰਘ ਦੀ ਲਾਸ਼ ਬਿਆਸ ਦਰਿਆ ਦੇ ਥਾਣਾ ਢਿੱਲਵਾਂ ਦੇ ਮੰਡ ਬੁਤਾਲਾ ਵਿਚੋਂ ਮਿਲ ਗਈ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਇਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ। ਜਿਸ ਤੋਂ ਬਾਅਦ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।