ਚੰਡੀਗੜ੍ਹ: ਨੈਣਾ ਦੇਵੀ-ਆਨੰਦਪੁਰ ਰੋਡ 'ਤੇ ਲੰਗਰ ਲਾਉਣ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। ਇਸ ਬਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਡਿਪਟੀ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਨੈਣਾ ਦੇਵੀ ਆਨੰਦਪੁਰ ਰੋਡ 'ਤੇ 29 ਜੁਲਾਈ ਤੋਂ 6 ਅਗਸਤ ਤੱਕ ਲੰਗਰ ਨਾ ਲਾਇਆ ਜਾਵੇ।


ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਆਗਿਆ ਤੋਂ ਕੋਈ ਲੰਗਰ ਤੇ ਲਾਊਡ ਸਪੀਕਰ ਨਹੀਂ ਚੱਲੇਗਾ। ਜੇਕਰ ਕੋਈ ਵੀ ਬਿਨਾਂ ਮਨਜ਼ੂਰੀ ਲੰਗਰ ਲਾਇਆ ਜਾਂਦਾ ਹੈ ਜਾਂ ਲਾਊਡ ਸਪੀਕਰ ਚਲਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਵਿਰੁੱਧ ਮੰਨਿਆ ਜਾਵੇਗਾ।