ਅਸ਼ਰਫ ਢੁੱਡੀ


ਗਿੱਦੜਬਾਹਾ: ਅੱਜ ਸਵੇਰੇ ਤੜਕੇ ਗਿੱਦੜਬਾਹਾ (Gidderbaha) ਵਿੱਚ ਇੱਕ ਕਿਤਾਬਾਂ ਵਾਲੀ ਦੁਕਾਨ 'ਚ ਅੱਗ ਲੱਗ ਗਈ।ਸ਼ੁਰੂਆਤੀ ਜਾਣਕਾਰੀ ਮੁਤਾਬਿਕ ਅੱਗ ਸ਼ਾਰਟ ਸਰਕਟ ਕਾਰਨ ਹੋਇਆ ਹੈ।ਇਸ ਭਿਆਨਕ ਅੱਗ 'ਚ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਘੰਟਾ ਘਰ ਕੋਲ ਸਥਿਤ ਕੇਵਲ ਬੁੱਕ ਸਟੋਰ ਵਿੱਚ ਅੱਜ ਸਵੇਰੇ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਭਿਆਨਕ ਅੱਗ ਫੈਲ ਗਈ ਅਤੇ ਦੁਕਾਨ 'ਚ ਪਈਆਂ ਕਿਤਾਬਾਂ ਨੇ ਅੱਗ ਫੜ੍ਹ ਲਈ।ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਫਾਇਰ ਟੈਂਡਰ ਲਗਾਤਾਰ ਅੱਗ ਬਝਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।ਕਿਤਾਬਾਂ ਅੰਦਰ ਹੋਣ ਕਾਰਨ ਅੱਗ ਇੰਨੀ ਜ਼ਿਆਦਾ ਭਿਆਨਕ ਹੋ ਗਈ ਹੈ ਕਿ ਉਸ 'ਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਆ ਰਹੀ ਹੈ।