ਫਾਜ਼ਿਲਕਾ : ਪੰਜਾਬ  'ਚ ਹੋ ਰਹੀ ਮੌਨਸੂਨ ਦੀ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਇਹ ਬਰਸਾਤ ਲੋਕਾਂ ਲਈ ਆਫਤ ਬਣ ਗਈ ਹੈ। ਬਰਸਾਤੀ ਪਾਣੀ ਨੇ ਜਿੱਥੇ ਧਰਨਾਕਾਰੀਆਂ ਦਾ ਧਰਨਾ ਉਜਾੜ ਦਿੱਤਾ ਉਥੇ ਅਬੋਹਰ ਵਿਚ ਕਈ ਇਲਾਕਿਆਂ ਦੇ ਘਰਾਂ ਅਤੇ ਦੁਕਾਨਾਂ ਚ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।  



ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਾਣੀ ਇਸ ਕਦਰ ਜਮ੍ਹਾਂ ਹੋ ਰਿਹਾ ਹੈ ਕਿ ਲੋਕਾਂ ਦਾ ਜਨਜੀਵਨ ਪ੍ਰਭਾਵਤ ਹੋਣ ਲੱਗਾ ਹੈ। ਇੱਕ ਤਸਵੀਰ ਫ਼ਾਜ਼ਿਲਕਾ ਦੀ ਹੈ ਜਿਥੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਪਿਛਲੇ 3 ਮਹੀਨਿਆਂ ਤੋਂ ਲਾਇਆ ਗਿਆ ਪੱਕਾ ਮੋਰਚਾ ਬਰਸਾਤ ਨੇ ਉਜਾੜ ਕੇ ਰੱਖ ਦਿੱਤਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਨੌਜਵਾਨ ਧਰਨੇ ਤੇ ਬੈਠੇ ਹੋਏ ਹਨ ਪਰ ਬਰਸਾਤ ਨੇ ਧਰਨੇ ਵਾਲੀ ਜਗ੍ਹਾ ਨੂੰ ਉਜਾੜ ਕੇ ਰੱਖ ਦਿੱਤਾ ਹੈ 



ਉੱਥੇ ਹੀ ਵਰਦੇ ਮੀਂਹ 'ਚ ਵੀ ਨੌਜਵਾਨ ਭੁੱਖ ਹੜਤਾਲ 'ਤੇ ਡਟੇ ਹੋਏ ਹਨ ਜਿਨ੍ਹਾਂ ਦਾ ਕਹਿਣਾ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਜਿੰਨੀ ਦੇਰ ਤੱਕ ਸੁਣਵਾਈ ਨਹੀਂ ਹੁੰਦੀ । 
ਉੱਧਰ ਦੂਜੀ ਤਸਵੀਰ ਅਬੋਹਰ ਦੀ ਹੈ ਜਿੱਥੇ ਅਬੋਹਰ ਦੇ ਅਜੀਮਗੜ੍ਹ ਇਲਾਕੇ ਵਿੱਚ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਉਥੇ ਅਬੋਹਰ ਦੇ ਗਲੀ ਨੰਬਰ 9 ਮੇਨ ਬਾਜ਼ਾਰ ਦੀਆਂ ਦੁਕਾਨਾਂ 'ਚ ਪਾਣੀ ਦਾਖ਼ਲ ਹੋਣ ਨਾਲ ਦੁਕਾਨਦਾਰ ਵੀ ਪ੍ਰੇਸ਼ਾਨ ਨਜ਼ਰ ਆਏ । ਸਥਾਨਕ ਦੁਕਾਨਦਾਰਾਂ ਨੇ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਸਵਾਲ ਵਿਕਾਸ ਕਾਰਜਾਂ ਨੂੰ ਲੈ ਕੇ ਖੜ੍ਹੇ ਕੀਤੇ ।



ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜ ਸਹੀ ਨਾ ਹੋਣ ਕਰਕੇ ਕੁਝ ਇਲਾਕੇ ਉੱਚੇ ਹੋ ਗਏ ਤੇ ਕੁਝ ਨੀਵੇਂ ਜਿਸ ਕਰਕੇ ਉਨ੍ਹਾਂ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਚ ਪਾਣੀ ਦਾਖ਼ਲ ਹੋ ਰਿਹਾ ਹੈ । ਜਿਸ ਨਾਲ ਕਈਆਂ ਦੇ ਘਰ ਤੱਕ ਨੁਕਸਾਨੇ ਗਏ।