ਤਰਨਤਾਰਨ/ਚੰਡੀਗੜ੍ਹ: ਪੰਜਾਬ ਪੁਲਿਸ ਨੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹੇ ਤਰਨਤਾਰਨ ਦੀ ਪੁਲੀਸ ਨੇ 3 ਕਿਲੋ IED ਬਰਾਮਦ ਕੀਤਾ ਹੈ। ਆਰਡੀਐਕਸ ਨੂੰ ਇੱਕ ਬੋਰੀ ਵਿੱਚ ਬੰਦ ਕਰਕੇ ਇੱਕ ਖੰਡਰ ਇਮਾਰਤ ਵਿੱਚ ਲੁਕਾਇਆ ਹੋਇਆ ਸੀ। ਫਿਲਹਾਲ ਪੁਲਿਸ ਇਸ ਨੂੰ ਕਰਨਾਲ 'ਚ ਫੜੇ ਗਏ ਚਾਰ ਅੱਤਵਾਦੀਆਂ ਨਾਲ ਜੋੜ ਕੇ ਦੇਖ ਰਹੀ ਹੈ।
ਤਰਨਤਾਰਨ ਪੁਲਿਸ ਮੁਤਾਬਿਕ 3 ਕਿਲੋ IED ਦੇ ਨਾਲ ਡੇਟੋਰਨੇਟਰ ਅਤੇ ਟਾਇਮਰ ਫਿੱਟ ਕੀਤਾ ਹੋਇਆ ਸੀ। ਇਹ IED ਇਕ ਕਨਟੇਨਰ 'ਚ ਪੈਕ ਸੀ ।ਤਰਨਤਾਰਨ ਦੇ ਨੌਸ਼ਹਿਰਾ ਪਨੂੰਆ 'ਚ ਕੇਸ ਦਰਜ ਕੀਤਾ ਗਿਆ ਹੈ।
ਪਾਕਿਸਤਾਨ 'ਚ ਬੈਠਾ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਲਗਾਤਾਰ ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।ਖਾਲਿਸਤਾਨੀ ਸੋਚ ਵਾਲੇ ਪਾਕਿਸਤਾਨੀ ਅੱਤਵਾਦੀਆਂ 'ਚ ਪਨਾਹ ਲੈਣ ਵਾਲਾ ਰਿੰਦਾ ਆਪਣੇ ਸਲੀਪਰ ਸੈੱਲ ਦੀ ਮਦਦ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਹੁਣ ਪੰਜਾਬ ਪੁਲਿਸ ਨੇ ਤਰਨਤਾਰਨ ਪੁਲਿਸ ਨੇ ਰਿੰਦਾ ਵੱਲੋਂ ਪਾਕਿਸਤਾਨ ਤੋਂ ਭਾਰਤ ਭੇਜਿਆ ਗਿਆ 3.50 ਕਿਲੋ ਆਰਡੀਐਕਸ ਬਰਾਮਦ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਆਰਡੀਐਕਸ ਤਰਨਤਾਰਨ ਦੀ ਇੱਕ ਖੰਡਰ ਇਮਾਰਤ ਵਿੱਚ ਛੁਪਾ ਕੇ ਰੱਖਿਆ ਗਿਆ ਸੀ।ਪੁਲਿਸ ਦੀ ਵਿਸ਼ੇਸ਼ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਆਰਡੀਐਕਸ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ RDX ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਭਾਰਤ ਵਿੱਚ ਇਹ ਕਿੱਥੋਂ ਆਇਆ ਅਤੇ ਕਿੱਥੇ ਵਰਤਿਆ ਜਾਣਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੰਜਾਬ ਪੁਲਿਸ ਇਸ ਨੂੰ ਕਰਨਾਲ 'ਚ ਫੜੇ ਗਏ ਅੱਤਵਾਦੀਆਂ ਨਾਲ ਜੋੜ ਕੇ ਦੇਖ ਰਹੀ ਹੈ। ਪੁਲਿਸ ਕਰਨਾਲ 'ਚ ਫੜੇ ਗਏ ਅੱਤਵਾਦੀਆਂ ਦਾ ਜਲਦ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।