Farmers: ਬੁੱਧਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਕਿਸ ਨੇ ਮੀਟਿੰਗ ਕੀਤੀ। ਇਹ ਮੀਟਿੰਗ 4 ਘੰਟੇ ਚਲੀ। ਲਗਭਗ 3 ਵਜੇ ਇਹ ਮੀਟਿੰਗ ਖਤਮ ਹੋਈ, ਜਿਸ ਤੋਂ ਬਾਅਦ ਕਿਸਾਨਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ। ਲਗਭਗ 4 ਵਜੇ ਕਿਸਾਨ ਆਗੂ ਚੰਡੀਗੜ੍ਹ ਤੋਂ ਸ਼ੰਭੂ ਮੋਰਚਾ ਅਤੇ ਖਨੌਰੀ ਮੋਰਚਾ ਵੱਲ ਰਵਾਨਾ ਹੋਏ। ਰਾਹ ਵਿੱਚ ਪੁਲਿਸ ਨੇ ਲਗਭਗ 5 ਵਜੇ ਕਿਸਾਨਾਂ ਨੂੰ ਡਿਟੇਨ ਕਰ ਲਿਆ। ਸ਼ਾਮ 6 ਵਜੇ ਦੇ ਆਸ-ਪਾਸ ਪੁਲਿਸ ਨੇ ਸ਼ੰਭੂ ਬਾਰਡਰ 'ਤੇ ਮੌਜੂਦ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ। ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਆਪ ਪੁਲਿਸ ਨਾਲ ਚੱਲਣ। ਸ਼ਾਮ 7 ਵਜੇ ਸ਼ੰਭੂ ਬਾਰਡਰ 'ਤੇ ਜੇ.ਸੀ.ਬੀ. ਮਸ਼ੀਨਾਂ ਨਾਲ ਕਿਸਾਨਾਂ ਦੇ ਟੈਂਟ ਹਟਾਉਣ ਦਾ ਕੰਮ ਸ਼ੁਰੂ ਹੋਇਆ। ਇਸੇ ਤਰ੍ਹਾਂ ਖਨੌਰੀ ਬਾਰਡਰ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ। ਜਿਸ ਕਰਕੇ ਪਟਿਆਲਾ-ਸੰਗਰੂਰ 'ਚ ਇੰਟਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।


ਕਿਸਾਨ ਕਰ ਸਕਦੇ ਵੱਡੀ ਕਾਰਵਾਈ


ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਪੁਲਿਸ ਦੇ ਐਕਸ਼ਨ ਖਿਲਾਫ ਕਈ ਥਾਵਾਂ 'ਤੇ ਹਾਈਵੇ ਜਾਮ ਕੀਤੇ ਜਾ ਸਕਦੇ ਹਨ। ਕਿਸਾਨ ਜਥੇਬੰਦੀਆਂ ਰੋਡ ਬਲੌਕ ਕਰਨਗੀਆਂ। ਕਿਸਾਨ ਜਥੇਬੰਦੀਆਂ ਅੱਜ ਸਵੇਰੇ ਕਰੀਬ 11 ਵਜੇ ਰੋਡ ਜਾਮ ਕਰਨਗੀਆਂ।



ਉੱਧਰ ਕਿਸਾਨਾਂ ਉੱਤੇ ਕੀਤੀ ਗਈ ਸੂਬਾ ਸਰਕਾਰ ਦੀ ਕਰਵਾਈ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤਾ ਗਈ ਹੈ। 


ਕਾਂਗਰਸ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਕਿਸਾਨਾਂ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਆਰੋਪ ਲਾਏ ਹਨ। ਉਨ੍ਹਾਂ ਕਿਹਾ, "ਕਿਸਾਨਾਂ ਨੂੰ ਗੱਲਬਾਤ ਦਾ ਭਰੋਸਾ ਦਿੱਤਾ ਗਿਆ ਸੀ, ਪਰ ਗੱਲਬਾਤ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।"


ਚੰਨੀ ਨੇ ਕਿਹਾ – ਸਾਜ਼ਿਸ਼ ਦੇ ਤਹਿਤ ਕਿਸਾਨਾਂ 'ਤੇ ਹਮਲਾ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ 'ਤੇ ਹੋਈ ਕਾਰਵਾਈ ਲਈ ਭਗਵੰਤ ਮਾਨ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ, "ਕਿਸਾਨਾਂ 'ਤੇ ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ ਜਾ ਰਿਹਾ ਹੈ। ਨਾ ਸਿਰਫ ਪੰਜਾਬ, ਸਗੋਂ ਪੂਰਾ ਕਿਸਾਨ ਭਾਈਚਾਰਾ ਅੱਜ ਵੱਡੇ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਅੱਜ ਇੱਕ ਮੀਟਿੰਗ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਗਲੀ ਗੱਲਬਾਤ 4 ਮਈ ਨੂੰ ਹੋਵੇਗੀ, ਪਰ ਉਸ ਤੋਂ ਬਾਅਦ ਉਨ੍ਹਾਂ 'ਤੇ ਪਿੱਛੋਂ ਹਮਲਾ ਕਰਕੇ ਧੋਖਾ ਦਿੱਤਾ ਗਿਆ। ਸੜਕ ਸਰਕਾਰ ਨੇ ਰੋਕੀ ਹੈ, ਕਿਸਾਨਾਂ ਨੇ ਨਹੀਂ। ਉਹ (ਕਿਸਾਨ) ਦਿੱਲੀ ਜਾਣਾ ਚਾਹੁੰਦੇ ਹਨ।"


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।