Punjab News : ਖੰਨਾ ਪੁਲਿਸ ਨੇ ਹਾਈ ਟੈਕ ਨਾਕੇ ਉਪਰ ਬਿਨ੍ਹਾਂ ਬਿੱਲ ਤੋਂ 4 ਕਿੱਲੋ 92 ਗ੍ਰਾਮ ਸੋਨਾ ਅਤੇ 80 ਕਿੱਲੋ ਚਾਂਦੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਸਾਢੇ 19 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਬ-ਇੰਸਪੈਕਟਰ ਜਗਜੀਵਨ ਰਾਮ ਦੀ ਅਗਵਾਈ ਹੇਠ ਪੁਲੀਸ ਪਾਰਟੀ ਸਥਾਨਕ ਪ੍ਰਿਸਟਾਈਨ ਮਾਲ ਨੇੜੇ ਮੌਜੂਦ ਸੀ ਤਾਂ ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਐਕਟਿਵਾ ’ਤੇ ਆਉਂਦੇ ਦੇਖਿਆ। ਪੁਲੀਸ ਨੂੰ ਦੇਖ ਕੇ ਉਹ ਪਿੱਛੇ ਮੁੜਨ ਲੱਗੇ। 

 

ਜਦੋਂ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਐਕਟਿਵਾ ਦੀ ਤਲਾਸ਼ੀ ਲਈ ਤਾਂ ਪੁਲੀਸ ਨੂੰ ਐਕਟਿਵਾ ਦੀ ਡਿੱਗੀ ਵਿੱਚੋਂ 2 ਕਾਲੇ ਰੰਗ ਦੇ ਬੈਗ ਮਿਲੇ, ਜਿਨ੍ਹਾਂ ਵਿੱਚੋਂ ਕਰੀਬ 80 ਕਿਲੋ 750 ਗ੍ਰਾਮ ਚਾਂਦੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਪਾਸੋਂ ਕੋਈ ਵੀ ਅਜਿਹਾ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਇਹਨਾਂ ਦੀ ਪਛਾਣ ਮੁਹੰਮਦ ਕਾਮਿਲ ਅਤੇ ਦੀਪਕ ਵਾਸੀ ਇੰਦਰਾ ਨਗਰ ਮੇਰਠ ਵਜੋਂ ਹੋਈ ਹੈ।

 

 ਇਸ ਦੇ ਇਲਾਵਾ ਪੀ.ਆਰ.ਟੀ.ਸੀ ਬੱਸ ਨੂੰ ਰੋਕ ਕੇ ਅੰਦਰ ਬੈਠੀਆਂ ਸਵਾਰੀਆਂ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੇ ਇੱਕ ਬੈਗ ਵਿੱਚੋਂ 4 ਕਿਲੋ 92 ਗ੍ਰਾਮ ਸੋਨਾ ਬਰਾਮਦ ਕੀਤਾ। ਸਬੰਧਤ ਵਿਅਕਤੀਆਂ ਦੀ ਪਛਾਣ ਅਵਤਾਰ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਵੀ ਕੋਈ ਬਿੱਲ ਨਹੀਂ ਮਿਲਿਆ। 

 


 

ਤੀਸਰੇ ਮਾਮਲੇ ਵਿੱਚ ਕਾਰ ਨੰਬਰ ਡੀ.ਐਲ.-03-ਸੀ.ਸੀ.ਐਨ.-3791 ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਪੁਲੀਸ ਨੇ ਕਾਰ ਵਿੱਚ ਪਏ ਕਾਲੇ ਬੈਗ ਵਿੱਚੋਂ 19 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਪਛਾਣ ਸਤੀਸ਼ ਗੁਪਤਾ ਅਤੇ ਅਸ਼ੋਕ ਕੁਮਾਰ  ਵਾਸੀ ਭਦਰਪੁਰਾ ਨਵੀਂ ਦਿੱਲੀ ਵਜੋਂ ਹੋਈ।  ਤਿੰਨੇ ਮਾਮਲੇ ਅਗਲੀ ਜਾਂਚ ਲਈ ਆਮਦਨ ਕਰ ਵਿਭਾਗ ਨੂੰ ਦਿੱਤੇ ਗਏ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।