Lok Sabha Elections 2024: ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵੀ ਗਠਜੋੜ ਨਾ ਹੋਣ ਉੱਤੇ ਖੁਸ਼ੀ ਮਨਾਈ ਗਈ ਹੈ। ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵਿੱਟਰ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ਭਾਜਪਾ ਪੰਜਾਬ 'ਚ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲੀ ਚੋਣ ਲੜੇਗੀ।
ਇਸ ਦੇ ਨਾਲ ਹੀ ਜਾਖੜ ਦੇ ਬਿਆਨ ਤੋਂ ਬਾਅਦ ਅੱਜ ਸ਼ਹਿਰੀ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਢੋਲ ਦੀ ਥਾਪ 'ਤੇ ਭਾਜਪਾ ਮੈਂਬਰਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਦੇ ਕੇ ਖੁਸ਼ੀ ਮਨਾਈ।
ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ
ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਖੁਸ਼ੀ ਹੈ ਕਿ ਹਾਈਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਬਜਾਏ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜ਼ਿਲ੍ਹਾ ਟੀਮ ਨਾਲ ਆਨਲਾਈਨ ਮੀਟਿੰਗ ਕੀਤੀ ਹੈ, ਜਿਸ 'ਚ ਖਾਸ ਤੌਰ 'ਤੇ ਉਹਨਾਂ ਕਿਹਾ, ਹੁਣ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਸਾਰੇ ਵਰਕਰਾਂ ਅਤੇ ਆਗੂਆਂ ਨੂੰ ਇੱਥੇ ਬੁਲਾਇਆ ਗਿਆ ਜਿੱਥੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਸੀ।
ਪੰਜਾਬ ਦੇ ਲੋਕ ਇਸ ਵਾਰ ਭਾਜਪਾ ਨੂੰ ਪੰਜਾਬ ਵਿੱਚ ਮੌਕਾ ਜ਼ਰੂਰ ਦੇਣਗੇ। ਭਾਜਪਾ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਡਰ ਸੀ ਕਿ ਅਕਾਲੀ ਦਲ ਨਾਲ ਗਠਜੋੜ ਹੋ ਸਕਦਾ ਹੈ, ਕਿਉਂਕਿ ਭਾਜਪਾ ਨੇ ਪੰਜਾਬ ਵਿਚ ਲੋਕਾਂ ਦੇ ਘਰ-ਘਰ ਪਹੁੰਚ ਕੇ ਕੀਤੀ ਮਿਹਨਤ ਨੂੰ ਅਕਾਲੀ ਦਲ ਖੋਹ ਸਕਦਾ ਹੈ। ਭਾਜਪਾ ਇਸ ਡਰ ਤੋਂ ਬਾਹਰ ਆ ਕੇ ਖੁਸ਼ ਹੈ।
ਗਠਜੋੜ ਨਾ ਹੋਣ 'ਤੇ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ
ਅਕਾਲੀ ਦਲ ਤੇ ਭਾਜਪਾ ਵਿੱਚ ਕੋਈ ਗਠਜੋੜ ਨਹੀਂ, ਤਰਨਤਾਰਨ ਵਿੱਚ ਭਾਜਪਾ ਦਫ਼ਤਰ ਵਿੱਚ ਲੱਡੂ ਵੰਡ ਕੇ ਲੋਕਾਂ ਨੇ ਮਨਾਇਆ ਜਸ਼ਨ.. ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਗਠਜੋੜ ਨਾ ਹੋਣ ਤੋਂ ਭਾਜਪਾ ਆਗੂ ਖੁਸ਼ ਹਨ। ਤਰਨਤਾਰਨ ਭਾਜਪਾ ਦਫ਼ਤਰ ਵਿਖੇ ਆਗੂਆਂ ਨੇ ਲੱਡੂ ਵੰਡ ਕੇ ਅਤੇ ਇੱਕ ਦੂਜੇ ਨੂੰ ਮਠਿਆਈਆਂ ਭੇਟ ਕਰਕੇ ਮਨਾਇਆ। ਤਰਨਤਾਰਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਕੋਈ ਗਠਜੋੜ ਨਾ ਹੋਣ ਕਾਰਨ ਭਾਜਪਾ ਵਰਕਰ ਬਹੁਤ ਖੁਸ਼ ਹਨ ਅਤੇ ਉਹ ਕਮਲ ਦੇ ਫੁੱਲ 'ਤੇ ਇਕੱਲੇ ਹੀ ਚੋਣ ਲੜਣਗੇ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਉਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗਠਜੋੜ ਹੁੰਦਾ ਹੈ ਤਾਂ ਲੋਕ ਹੁਣ ਅਕਾਲੀ ਦਲ ਨੂੰ ਪਸੰਦ ਨਹੀਂ ਕਰਦੇ, ਭਾਜਪਾ ਕਾਰਨ ਅਕਾਲੀ ਦਲ ਨੂੰ ਵੀ ਇਸ ਦਾ ਫਾਇਦਾ ਹੋਵੇਗਾ, ਜਿਸ ਕਾਰਨ ਵਰਕਰਾਂ 'ਚ ਖੁਸ਼ੀ ਹੈ ਕਿ ਗਠਜੋੜ ਨਹੀਂ ਹੋ ਰਿਹਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਹੀ ਜਿੱਤ ਹੋਵੇਗੀ | ਇਸ ਦਾ ਲਾਭ ਵੀ ਮਿਲੇਗਾ।