Punjab News: ਬਠਿੰਡਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ NRI ਮਹਿਲਾ ਲੁੱਟ ਦਾ ਸ਼ਿਕਾਰ ਹੋ ਗਈ ਹੈ। ਇਹ ਮਾਮਲਾ ਬਠਿੰਡਾ ਦੇ ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਕੋਠੇ ਨੱਥਾ ਸਿੰਘਵਾਲਾ ਮੈਨ ਰੋਡ ਦਾ ਹੈ। ਜਿੱਥੇ ਐਰਟੀਗਾ ਕਾਰ ‘ਚ ਸਵਾਰ ਲੁਟੇਰਿਆਂ ਨੇ ਐਨਆਰਆਈ ਮਹਿਲਾ (NRI woman) ਤੋਂ 25 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਆਸਟ੍ਰੇਲੀਆ ਤੋਂ ਆਈ ਸੀ NRI ਮਹਿਲਾ
ਗੋਨੀਆਣਾ ਪੁਲਿਸ ਚੌਕੀ ਇੰਚਾਰਜ ਮੋਹਨਦੀਪ ਸਿੰਘ ਨੇ ਦੱਸਿਆ ਕਿ ਐਨਆਰਆਈ ਮਹਿਲਾ ਰਜਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਪਣੇ ਪਿੰਡ ਚੱਕ ਬਖਤੂ ਆਈ ਸੀ। ਉਨ੍ਹਾਂ ਦੱਸਿਆ ਕਿ ਰਜਿੰਦਰ ਕੌਰ ਦੀ ਬੁਆ ਦੇ ਬੇਟੇ ਦੀ ਵਿਆਹ ਸਮਾਰੋਹ ਜੈਤੋ ਰੋਡ ‘ਤੇ ਇੱਕ ਪੈਲੇਸ ਵਿੱਚ ਸੀ, ਜਿਸ ਵਿੱਚ ਉਹ ਪੂਰੇ ਪਰਿਵਾਰ ਸਮੇਤ ਸ਼ਾਮਲ ਹੋਈ।
ਅਚਾਨਕ ਹੋਈ ਲੁੱਟ
ਪੁਲਿਸ ਮੁਤਾਬਕ, ਰਾਤ ਲਗਭਗ 11:30 ਵਜੇ, ਜਦੋਂ ਮਹਿਲਾ ਵਿਆਹ ਤੋਂ ਵਾਪਸ ਪਰਿਵਾਰ ਸਮੇਤ ਘਰ ਜਾ ਰਹੀ ਸੀ, ਤਾਂ ਅਚਾਨਕ ਗੱਡੀ ਵਿੱਚ ਬੈਠੇ ਬੱਚੇ ਨੂੰ ਉਲਟੀ ਆਉਣ ਲੱਗੀ। ਮਹਿਲਾ ਨੇ ਗੱਡੀ ਰੁਕਵਾਈ ਅਤੇ ਬੱਚੇ ਨੂੰ ਉਲਟੀ ਕਰਵਾਉਣ ਲਈ ਬਾਹਰ ਉਤਰੀ।
ਇਸ ਦੌਰਾਨ ਪਿੱਛੋਂ ਇੱਕ ਐਰਟੀਗਾ ਕਾਰ ਆਈ, ਜਿਸ ਵਿੱਚੋਂ ਹਥਿਆਰਬੰਦ ਲੁਟੇਰੇ ਉਤਰੇ ਅਤੇ NRI ਮਹਿਲਾ ਤੇ ਉਸਦੇ ਪਰਿਵਾਰ ਤੋਂ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕਰਕੇ ਫਰਾਰ ਹੋ ਗਏ।
ਪੁਲਿਸ ਦੀ ਕਾਰਵਾਈ
ਗੋਨੀਆਣਾ ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਮਹਿਲਾ ਰਜਿੰਦਰ ਕੌਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।