Punjab News: ਨਵਾਂਸ਼ਹਿਰ ਵਿੱਚ 8 ਦਸੰਬਰ ਨੂੰ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ। ਇਸ ਸਬੰਧੀ ਸਹਾਇਕ ਇੰਜੀਨੀਅਰ ਪਾਵਰ ਵਰਕਸ ਨੇ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਦਸੰਬਰ ਦਿਨ ਐਤਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲ ਰਹੇ ਬਰਨਾਲਾ ਗੇਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰੂ ਅੰਗਦ ਨਗਰ, ਆਈ.ਵੀ.ਈ. ਹਸਪਤਾਲ, ਨਿਊ ਕੋਰਟ ਕੰਪਲੈਕਸ, ਸ਼ਿਵਾਲਿਕ ਇਨਕਲੇਵ, ਪ੍ਰਿੰਸ ਇਨਕਲੇਵ, ਰਣਜੀਤ ਨਗਰ, ਜਲੰਧਰ ਕਲੋਨੀ, ਬਰਨਾਲਾ ਗੇਟ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।


ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵੀ ਬਿਜਲੀ ਕੱਟ ਲੱਗਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕੌਮ ਹੁਸੈਨਪੁਰਾ ਸਬ ਡਵੀਜ਼ਨ ਦੇ ਜੇ.ਈ ਅਰੁਣ ਸ਼ਰਮਾ ਅਤੇ ਐਸ.ਡੀ.ਓ. ਸਾਹਿਬ ਸਿੰਘ ਨੇ ਦੱਸਿਆ ਕਿ ਕੁਝ ਮੁਰੰਮਤ ਦੇ ਕੰਮ ਕਾਰਨ ਭਲਕੇ 7 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇਵੀ ਹਾਲ ਗੇਟ ਤੋਂ ਚੱਲਦੇ 11 ਕੇ.ਵੀ ਫੀਡਰ ਰਾਮਬਾਗ ਦੀ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਕਾਰਨ ਪਿੰਕ ਪਲਾਜ਼ਾ, ਚਿੱਤਰਾ ਟਾਕੀਜ਼ ਰੋਡ, ਰਾਮਬਾਗ, ਇਲਾਕੇ ਜਿਵੇਂ ਕਿ ਰਵਿਦਾਸ ਰੋਡ ਅਤੇ ਕਟੜਾ ਬਾਗੀਆ ਆਦਿ ਪ੍ਰਭਾਵਿਤ ਹੋਣਗੇ।