ਫਰੀਦਕੋਟ-ਬਹਿਬਲ ਇਨਸਾਫ਼ ਮੋਰਚੇ 'ਚ ਦਿਨ ਬ ਦਿਨ ਸਿਆਸੀ ਲੀਡਰਾਂ ਤੇ ਪੰਥਕ ਵਿਅਕਤੀਆਂ ਦਾ ਇਕੱਠ ਹੁੰਦਾ ਦਿਖਾਈ ਦੇ ਰਿਹਾ ਹੈ । ਅੱਜ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੀ ਪੂਰੀ ਕਮੇਟੀ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਆਪਣੀ ਕਮੇਟੀ ਦੇ ਮੈਬਰਾਂ ਨਾਲ ਅੱਜ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਬਹਿਬਲ ਇਨਸਾਫ਼ ਮੋਰਚੇ ਵਿੱਚ ਸ਼ਮੂਲੀਅਤ ਕੀਤੀ  ਜਿੱਥੇ ਉਨ੍ਹਾਂ ਨੇ ਸੁਖਰਾਜ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸੁਖਰਾਜ ਸਿੰਘ ਨੂੰ ਮੋਰਚੇ ਚ ਪੂਰੀ ਤਰ੍ਹਾਂ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ।

 

ਉੱਥੇ ਹੀ ਪਹਿਲਾਂ ਵਾਲੀਆਂ ਸਰਕਾਰਾਂ ਤੇ ਅੱਜ ਦੀ ਸਰਕਾਰ ਨੂੰ ਇਨਸਾਫ ਨਾ ਦਿਵਾਉਣ ਕਰਕੇ ਨਿਖੇਧੀ ਵੀ ਕੀਤੀ  ਅਤੇ ਉਨ੍ਹਾਂ ਨੇ ਸੁਖਰਾਜ ਸਿੰਘ ਨੂੰ 16 ਤਰੀਕ ਦੇ ਪੰਥਕ ਇਕੱਠ 'ਚ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ ।    

 

ਇਸ ਮੌਕੇ ਹਰਮੀਤ ਸਿੰਘ ਕਾਲਕਾ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ ਅਤੇ ਕਿਹਾ ਕਿ ਉਹਨਾਂ ਵੱਲੋਂ ਇਨਸਾਫ ਲਈ ਉਹ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਖੜ੍ਹੇ ਹਨ।  ਉਨ੍ਹਾਂ ਆਖਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਾਵਾਂ ਉੱਪਰ ਜੀਐੱਸਟੀ ਲਗਾਈ ਗਈ ਹੈ ਉਹ ਸਰਕਾਰ ਦਾ ਗਲਤ ਵਤੀਰਾ ਹੈ । ਅਸੀਂ ਨਿਦਾ ਕਰਦੇ ਹਾਂ ਨਾਲ ਹੀ ਉਨ੍ਹਾਂ ਆਖਿਆ ਕਿ ਜਿਹੜੀ ਮੌਜੂਦਾ ਸ਼੍ਰੋਮਣੀ ਕਮੇਟੀ ਹੈ ਉਹ ਕੇਂਦਰ ਸਰਕਾਰ ਨਾਲ ਗੱਲ ਕਰੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ  ਪੈਂਦੀ ਹੈ ਤਾਂ ਉਸ ਕਮੇਟੀ ਦਾ ਸਾਥ ਦੇਣਗੇ । 

 

ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੀਆਂ ਸਰਕਾਰਾਂ ਅਤੇ ਅੱਜ ਦੀਆਂ ਸਰਕਾਰਾਂ ਦੀ ਨਿਖੇਧੀ ਕੀਤੀ ਹੈ ਕਿ ਉਹ ਇਨਸਾਫ ਦਿਵਾਉਣ ਵਿਚ ਇੰਨਾ ਸਮਾਂ ਲਗਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਉਹ ਸਮੇਂ ਦੇ ਮੋਰਚੇ ਦੇ ਡਿਕਟੇਟਰ ਜੇਕਰ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ ਵਿਚ ਨਾ ਆਉਂਦੇ ਤਾਂ ਅੱਜ ਦੇ ਟਾਈਮ ਵਿੱਚ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲ ਜਾਣਾ ਸੀ  ਨਾਲ ਹੀ ਉਨ੍ਹਾਂ ਆਖਿਆ ਕਿ ਜੋ ਸੁਮੇਧ ਸੈਣੀ ਦੀ ਅੱਜ ਪੇਸ਼ੀ ਚੰਡੀਗੜ੍ਹ ਵਿਖੇ ਸਿੱਟ ਦੇ ਸਾਹਮਣੇ ਹੋ ਰਹੀ ਹੈ ਉਸ ਨਾਲ ਇਨਸਾਫ ਮਿਲਣ ਵਿਚ ਹੋਰ ਵੀ  ਸੌਖਾ ਹੋ ਜਾਵੇਗਾ ਅਤੇ ਜਲਦੀ ਹੀ ਇਨਸਾਫ ਮਿਲਣ ਦੀ ਉਮੀਦ ਹੋ ਜਾਵੇਗੀ।

 

ਇਸ ਮੌਕੇ ਭਾਈ ਸੁਖਰਾਜ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅਤੇ ਹਰਿਆਣਾ ਦੇ ਪ੍ਰਧਾਨ ਅਜੇ ਉਨ੍ਹਾਂ ਕੋਲ ਪਹੁੰਚੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਮੋਰਚੇ ਵਿਚ  ਪੂਰਨ ਸਮਰਥਨ ਦੇਣ ਦੀ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਸੁਮੇਧ ਸੈਣੀ ਨੂੰ ਜਿੰਨਾ ਸਮਾਂ ਸਜ਼ਾ ਨਹੀਂ ਮਿਲ ਜਾਂਦੀ ਓਨਾ ਸਮਾਂ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੇਗੀ । ਸਿੱਟ ਸਾਹਮਣੇ ਪੇਸ਼ ਹੋਣ ਤੇ ਜੇ ਮਸਲਾ ਹੱਲ ਹੁੰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਮਸਲਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸੋਲ਼ਾਂ ਤਾਰੀਖ਼ ਦਾ ਜੋ ਪੰਥਕ ਇਕੱਠ ਰੱਖਿਆ ਗਿਆ ਹੈ ਉਸ ਦਿਨ ਜੋ ਸਹਿਜ ਪਾਠ ਦਾ ਭੋਗ ਪਾਇਆ ਜਾਣਾ ਹੈ ਅਤੇ ਜੋ ਲੋਕ ਗੁਰੂ ਨੂੰ ਪਿਆਰ ਕਰਦੇ ਹਨ ਉਸ ਦੀ ਬੇਅਦਬੀ ਦਾ ਇਨਸਾਫ਼ ਚਾਹੁੰਦੇ ਹਨ ਨਾਲ ਹੀ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲ 100 ਹੋਰ ਲੋਕਾਂ ਦਾ ਇਕੱਠ ਲੈ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ।