Punjab News: ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਬਠਿੰਡਾ ਵਿਖੇ ਕੁੱਝ ਦਿਨ ਪਹਿਲਾਂ ਮੇਅਰ ਦੀ ਚੋਣ ਹੋਈ ਸੀ ਜੋ ਕਿ ਕਾਂਗਰਸ ਪਾਰਟੀ ਕੋਲ ਪੂਰਨ ਬਹੁਮਤ ਸੀ, ਪਰ ਕੁਝ ਕਾਂਗਰਸੀਆਂ MC ਵੱਲੋਂ ਆਪਣੇ ਕਾਂਗਰਸੀ ਮੇਅਰ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਵੋਟ ਨਾ ਪਾਉਂਦੇ ਹੋਏ, ਦੂਜੇ ਪਾਸੇ 'ਆਪ' (AAP) ਉਮੀਦਵਾਰ ਨੂੰ ਵੋਟ ਪਾਈ ਗਈ ਸੀ। ਜਿਸ ਦੇ ਚੱਲਦੇ ਹੋਏ ਕਾਂਗਰਸ ਦਾ ਉਮੀਦਵਾਰ ਮੇਅਰ (mayor) ਚੋਣ ਨਹੀਂ ਸੀ ਜਿੱਤ ਸਕਿਆ।


ਹੋਰ ਪੜ੍ਹੋ : ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ



ਬਠਿੰਡਾ ਦੇ 19 ਕਾਂਗਰਸੀ ਕੌਂਸਲਰਾਂ ਨੂੰ ਭੇਜੇ ਕਾਰਨ ਦੱਸੋ ਨੋਟਿਸ


ਇਸ ਤੋਂ ਬਾਅਦ ਕੁਝ ਕਾਂਗਰਸੀ MC ਨੇ ਸਾਨੂੰ (ਕਾਂਗਰਸ) ਲਿਖਤ ਇਕ ਪੱਤਰ ਭੇਜਿਆ ਸੀ। ਜਿਸ 'ਤੇ ਕਾਰਵਾਈ ਕਰਦਿਆਂ ਹੋਇਆ ਹੁਣ ਪੰਜਾਬ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਵੱਲੋਂ 19 ਕੌਂਸਲਰਾਂ ਨੂੰ ਪਾਰਟੀ ਖ਼ਿਲਾਫ਼ ਜਾ ਕੇ 'ਆਪ' ਉਮੀਦਵਾਰ ਦੇ ਹੱਕ ਵਿਚ ਭੁਗਤਣ ਵਾਲਿਆਂ, ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਵੱਖ-ਵੱਖ ਤਰ੍ਹਾਂ ਦੇ ਨੋਟਿਸਾਂ ਵਿਚ ਜਵਾਬ ਮੰਗਿਆ ਗਿਆ ਹੈ।


ਇਸ ਕਰਕੇ ਲੋਕ ਰੋਸ ਜ਼ਾਹਿਰ ਕਰ ਰਹੇ


ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਉਕਤ ਐਮਸੀਜ਼ ਦਾ ਜਵਾਬ ਆਉਣ ਤੋਂ ਬਾਅਦ ਉਸ ਹਿਸਾਬ ਨਾਲ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਕਾਂਗਰਸ ਐਮ.ਸੀ (MC) ਮੁਹੱਲੇ ਦੇ ਲੋਕਾਂ ਨੇ ਜਿਤਾਏ ਸਨ, ਹੁਣ ਉਨ੍ਹਾਂ ਲੋਕਾਂ ਕੋਲ ਉਹ ਕਿਸ ਮੂੰਹ ਨਾਲ ਜਾਣਗੇ। ਕਿਉਂਕਿ ਆਮ ਆਦਮੀ ਪਾਰਟੀ (AAP) ਨੂੰ ਤਾਂ ਕਿਸੇ ਨੇ ਵੋਟ ਤੱਕ ਨਹੀਂ ਪਾਈ ਸੀ ਅਤੇ ਨਾ ਹੀ ਕੋਈ MC ਸੀ ਆਮ ਆਦਮੀ ਪਾਰਟੀ ਕੋਲ। ਜਿਸਦੇ ਚਲਦੇ ਲੋਕ ਹੁਣ ਰੋਸ ਜ਼ਾਹਿਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਿਸਨੂੰ ਅਸੀਂ ਜਤਾਇਆ, ਉਹ ਕਿਤੇ ਹੋਰ ਚਲੇ ਗਏ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।