Ferozepur News: ਪੰਜਾਬ ਭਰ 'ਚ ਹਾਲ ਹੀ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਧ ਗਏ ਹਨ। ਇਸੇ ਦੇ ਚਲਦਿਆਂ ਪੰਜਾਬ ਪੁਲਿਸ ਤੇ ਸਰਕਾਰ ਦੋਵੇਂ ਚੌਕਸ ਹਨ। ਇਸੇ ਤਹਿਤ ਫਿਰੋਜ਼ਪੁਰ 'ਚ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਇੱਥੇ ਤਿੰਨ ਵਿਅਕਤੀਆਂ ਨੂੰ 260 ਲੀਟਰ ਲਾਹਨ ਤੇ 14 ਬੋਤਲਾਂ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਚੰਦ ਪੈਸਿਆਂ ਦੇ ਲਾਲਚ ਨੂੰ ਲੈਕੇ ਜੋ ਘਰਾਂ ਵਿੱਚ ਦੇਸੀ ਲਾਹਣ ਬਣਾਈ ਜਾਂਦੀ ਹੈ ਉਸ ਨੂੰ ਪਿੰਡਾ ਦੀਆਂ ਗਲੀਆਂ ਵਿੱਚ ਵੇਚਿਆ ਜਾਂਦਾ ਹੈ ਤੇ ਉਹ ਸ਼ਰਾਬ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਜਿਸਦਾ ਨਤੀਜਾ ਬੀਤੇ ਦਿਨ ਸੰਗਰੂਰ ਵਿੱਚ ਦੇਖਿਆ ਜਾ ਚੁੱਕਿਆ ਹੈ। ਇਸ ਸ਼ਰਾਬ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸਾਸਨ ਅਤੇ ਐਕਸਾਈਜ਼ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਪੁਲਿਸ ਨੇ 260 ਲੀਟਰ ਲਾਹਨ ਤੇ 14 ਬੋਤਲਾਂ ਚੰਡੀਗੜ੍ਹ ਸ਼ਰਾਬ ਦੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ।