Moga Bus Accident: ਮੋਗਾ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਪਲਟ ਗਈ ਹੈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲ ਰਹੀ ਹੈ। ਜਾਣਕਾਰੀ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਇਹ ਬੱਸ ਮੋਗਾ ਤੋਂ ਅਬੋਹਰ ਜਾ ਰਹੀ ਸੀ ਅਤੇ ਮੋਗਾ ਦੇ ਬਾਘਾਪੁਰਾਣਾ ਵਿਖੇ ਹੀ ਇਹ ਬੱਸ ਦੁਰਘਟਨਾਗ੍ਰਸਤ ਹੋ ਗਈ। 


ਇਹ ਵੀ ਪੜ੍ਹੋ: ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਦਾ ਵਿਰੋਧੀ ਧਿਰ ਵੱਲੋਂ ਬਾਇਕਾਟ, ਅਮਿਤ ਸ਼ਾਹ ਬੋਲੇ- 'ਕਾਂਗਰਸ ਨਾਲ ਚੱਲਣ ਵਾਲੇ...'


ਫਿਲਹਾਲ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਪਰ ਸਵਾਰੀਆਂ ਜ਼ਖਮੀ ਜ਼ਰੂਰ ਹੋਈਆਂ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਬੀਤੀ ਰਾਤ ਮੀਂਹ ਪੈਣ ਦੀ ਵਜ੍ਹਾ ਕਰਕੇ ਸੜਕਾਂ ਕਾਫੀ ਟੁੱਟ ਗਈਆਂ ਸੀ ਅਤੇ ਇਸੇ ਕਾਰਨ ਇਹ ਬੱਸ ਪਲਟੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਬੱਸ ਪਲਟਣ ਤੋਂ ਬਾਅਦ ਇੱਕ ਦੁਕਾਨ ਨਾਲ ਜਾ ਟਕਰਾਈ। ਜਾਣਕਾਰੀ ਦੇ ਮੁਤਾਬਕ ਬੱਸ ਵਿੱਚ 50-60 ਸਵਾਰੀਆਂ ਮੌਜੂਦ ਸਨ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਯਾਦ 'ਚ 30 ਮਈ ਨੂੰ ਪਿੰਡ ਮੂਸਾ 'ਚ ਲੱਗੇਗਾ ਖੂਨਦਾਨ ਕੈਂਪ, ਗੁਰਦੁਆਰਾ ਸਾਹਿਬ ਪਾਏ ਜਾਣਗੇ ਭੋਗ


ਦੱਸ ਦਈਏ ਕਿ ਜ਼ਖਮੀ ਸਵਾਰੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਾਲਾਂਕਿ ਇਸ ਦੌਰਾਨ ਰਾਹਤ ਵਾਲੀ ਖਬਰ ਇਹ ਵੀ ਮਿਲ ਰਹੀ ਹੈ ਕਿ ਕਿਸੇ ਵੀ ਸਵਾਰੀ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ ਅਤੇ ਨਾ ਹੀ ਕਿਸੇ ਸਵਾਰੀ ਦੇ ਜਾਨ ਦਾ ਨੁਕਸਾਨ ਹੋਇਆ ਹੈ। 


ਇਹ ਵੀ ਪੜ੍ਹੋ: ਬਾਲੀਵੁੱਡ ਦਾ ਵਿਲਨ ਆਸ਼ੀਸ਼ ਵਿੱਦਿਆਰਥੀ 60 ਦੀ ਉਮਰ 'ਚ ਬਣਿਆ ਲਾੜਾ, ਅਸਾਮ ਦੀ ਕੁੜੀ ਨਾਲ ਕੀਤਾ ਵਿਆਹ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।