ਕਪੂਰਥਲਾ : ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ ਦਾ ਗ੍ਰਾਫ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ। ਸ਼ਹਿਰ ਫਗਵਾੜਾ 'ਚ ਪੈਂਦੇ ਪਿੰਡ ਰਿਹਾਣਾ ਜੱਟਾ 'ਚ ਲੁਟੇਰੇ ਮਨੀ ਐਕਸਚੇਂਜ ਦੀ ਦੁਕਾਨ ਦੇ ਮਾਲਕ ਤੋਂ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਸਤਾਰਧਾਰੀ ਨੌਜਵਾਨਾਂ ਨੇ 2.25 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਜਿਹਨਾਂ ਦੀਆਂ ਤਸਵੀਰਾਂ ਸੀਸੀਟੀਵੀ 'ਚ ਵੀ ਕੈਦ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਇਹ ਲੁਟੇਰੇ ਆਏ ਜਿਹਨਾਂ ਵੱਲੋਂ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਯਸ਼ ਨੇ ਦੱਸਿਆ ਕਿ ਦੁਪਹਿਰ ਕਰੀਬ 2.15 ਵਜੇ ਲੁਟੇਰੇ ਉਸ ਦੀ ਦੁਕਾਨ 'ਚ ਦਾਖਲ ਹੋਏ ਅਤੇ ਬੈਂਕ 'ਚ ਪੈਸੇ ਟਰਾਂਸਫਰ ਕਰਨ ਲਈ ਕਿਹਾ। ਦੇਖਦੇ ਹੀ ਦੇਖਦੇ ਉਹਨਾਂ ਨੇ ਪਿਸਤੌਲ ਅਤੇ ਦਾਤਰ ਕੱਢ ਕੇ ਉਸ ਨੂੰ ਗੱਲੇ 'ਚ ਰੱਖੇ ਪੈਸੇ ਦੇਣ ਨੂੰ ਕਿਹਾ। ਪੀੜਤ ਨੇ ਦੱਸਿਆ ਕਿ 50 ਹਜ਼ਾਰ ਦੇ ਕੇ ਜਦੋਂ ਉਸੇ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਵੱਲੋਂ ਹਮਲਾ ਕਰਕੇ ਜ਼ਬਰਦਸਤੀ ਪੈਸੇ ਕੱਢ ਲਏ ਗਏ । ਇਸ ਦੇ ਨਾਲ ਹੀ ਇੱਕ ਲੈਪਟਾਪ ਵੀ ਆਪਣੇ ਨਾਲ ਲੈ ਗਏ।
ਲੁਟੇਰਿਆਂ ਦੀਆਂ ਸੀਸੀਟੀਵੀ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਹਨ ਜਿਸ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ ਗਈ ਹੈ ।
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ-ਦਿਹਾੜੇ ਲੁੱਟ-ਖੋਹ ਦੀ ਘਟਨਾ ਵਾਪਰਦੀ ਹੈ ਤਾਂ ਇਹ ਕਾਨੂੰਨ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਹਨ। ਇੰਨਾ ਹੀ ਨਹੀਂ ਲੁੱਟ ਦੀ ਵਾਰਦਾਤ ਹੋਣ ਤੋਂ ਬਾਅਦ ਵੀ ਪੁਲਸ ਕਾਫੀ ਦੇਰ ਬਾਅਦ ਪਹੁੰਚੀ।
ਕਿਸਾਨਾਂ ਲਈ ਖੁਸ਼ਖਬਰੀ ! 14 ਫਸਲਾਂ ਦੀ ਐੱਮਐੱਸਪੀ ਤੈਅ, ਜਾਣੇ ਕਿੰਨੀਆਂ ਵਧੀਆਂ ਕੀਮਤਾਂ