Punjab News: ਪੰਜਾਬ 'ਚ ਇੱਕ IAS ਅਫਸਰ ਦੇ ਘਰ ਦਾ ਤਾਲਾ ਤੋੜ ਕੇ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਦੋ ਲੱਖ ਦੀ ਨਕਦੀ 'ਤੇ ਹੱਥ ਸਾਫ ਕਰ ਲਿਆ ਹੈ। ਮੰਗਲਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਸਾਕਸ਼ੀ ਸਾਹਨੀ ਦੇ ਸੈਕਟਰ 7 ਸਥਿਤ ਸਰਕਾਰੀ ਘਰ ਨੂੰ ਲੁੱਟ ਲਿਆ। ਸਾਹਨੀ ਇਸ ਸਮੇਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹਨ। ਚੋਰਾਂ ਨੇ ਸਾਹਨੀ ਦੇ ਘਰੋਂ ਦੋ ਲੱਖ ਰੁਪਏ ਦੀ ਨਗਦੀ, ਦੋ ਜੋੜੇ ਸੋਨੇ ਦੀਆਂ ਵਾਲੀਆਂ, ਇੱਕ ਸੋਨੇ ਦੀ ਚੇਨ, ਇੱਕ ਡਾਇਮੰਡ ਈਅਰ ਸੈੱਟ, ਬਰੇਸਲੇਟ ਦਾ ਸੈੱਟ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।


ਪੰਜਾਬ ਪੁਲਿਸ ਦੇ ਹੌਲਦਾਰ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਕਾਂਸਟੇਬਲ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਜਦੋਂ ਉਹ ਸਰਕਾਰੀ ਰਿਹਾਇਸ਼ 'ਤੇ ਪਹੁੰਚਿਆ ਤਾਂ ਘਰ ਦੇ ਘੱਟੋ-ਘੱਟ ਦੋ ਕਮਰਿਆਂ ਦੀ ਭੰਨਤੋੜ ਕੀਤੀ ਗਈ ਸੀ ਤੇ ਕੀਮਤੀ ਸਮਾਨ ਗਾਇਬ ਸੀ। ਲੁੱਟਿਆ ਹੋਇਆ ਘਰ ਦੇਖ ਕੇ ਉਸ ਨੇ ਸਾਹਨੀ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਪਿੰਡ ਰਾਏਪੁਰ ਖੁਰਦ ਦੇ ਰਹਿਣ ਵਾਲੇ ਹੌਲਦਾਰ ਹਰਨੇਕ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਘਰ ਦਾ ਇੱਕ ਡਰਾਈਵਰ ਵੀ ਲਾਪਤਾ ਹੈ।



ਦੂਜੇ ਪਾਸੇ ਸਾਹਨੀ ਨੇ ਦੱਸਿਆ ਕਿ ਮੇਰੇ ਘਰੋਂ ਨਕਦੀ ਤੇ ਕੁਝ ਗਹਿਣੇ ਚੋਰੀ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮਹਿਲਾ ਆਈਏਐਸ ਅਧਿਕਾਰੀ ਨੂੰ ਸਰਕਾਰੀ ਰਿਹਾਇਸ਼ ਅਲਾਟ ਕੀਤੀ ਗਈ ਸੀ ਜਦੋਂ ਉਹ ਵਧੀਕ ਸਕੱਤਰ, ਤਾਲਮੇਲ ਤੇ ਮੁੱਖ ਸਕੱਤਰ, ਪੰਜਾਬ ਦੀ ਅਧਿਕਾਰੀ ਵਜੋਂ ਤਾਇਨਾਤ ਸੀ। ਉਨ੍ਹਾਂ ਨੂੰ ਇਸ ਸਾਲ 4 ਅਪ੍ਰੈਲ ਨੂੰ ਪਟਿਆਲਾ ਦੇ ਡੀਸੀ ਉਹ ਪਟਿਆਲਾ ਜ਼ਿਲ੍ਹੇ ਦੀ ਪਹਿਲੀ ਮਹਿਲਾ ਡੀਸੀ ਹੈ। ਸੈਕਟਰ-26 ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੀ ਫੋਰੈਂਸਿਕ ਟੀਮ ਨੇ ਘਰ ਦਾ ਦੌਰਾ ਕੀਤਾ ਹੈ।