Tarn Taran News: ਪੰਜਾਬ ਦੇ ਤਰਨਤਾਰਨ ਤੋਂ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਸਕੂਲ ਦੇ ਮੈਦਾਨ ਵਿੱਚ ਦੌੜਦੇ ਸਮੇਂ 11ਵੀਂ ਜਮਾਤ ਦੀ ਇੱਕ ਵਿਦਿਆਰਥਣ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ (Death due to heart attack) ਹੋ ਗਈ। ਇਸ ਘਟਨਾ ਤੋਂ ਬਾਅਦ ਸਕੂਲ ਦੇ ਵਿੱਚ ਹਾਹਾਕਾਰ ਮੱਚ ਗਈ ਹੈ।
CCTV 'ਚ ਕੈਦ ਹੋਈ ਪੂਰੀ ਘਟਨਾ
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਹਿਲ ਚਹਿਲ ਦੀ ਵਸਨੀਕ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ (15) ਸ਼ੁੱਕਰਵਾਰ ਨੂੰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਨੂੰ ਸਕੂਲ ਦੇ ਮੈਦਾਨ ਵਿੱਚ ਦੌੜ ਰਹੀ ਸੀ। ਇਹ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਹੋਰ ਪੜ੍ਹੋ : 7 ਸਾਲ ਦੀ ਬੱਚੀ ਦੀ ਹਾਰਟ ਅਟੈਕ ਨਾਲ ਮੌ*ਤ, ਇੰਨੇ ਛੋਟੇ ਬੱਚਿਆਂ 'ਚ ਕਿਉਂ ਵੱਧ ਰਿਹੈ ਖਤਰਾ?
ਹਰਲੀਨ ਕੌਰ ਜੋ ਕਿ ਦੂਜੇ ਦਿਨ ਆਪਣੇ ਮਾਤਾ-ਪਿਤਾ ਦੀ ਸਲਾਹ 'ਤੇ ਭਾਰ ਘਟਾਉਣ ਲਈ ਦੌੜਨ ਲਈ ਸਕੂਲ ਆਈ ਸੀ, ਅਜੇ ਮੈਦਾਨ ਦਾ ਗੇੜਾ ਹੀ ਕੱਢਿਆ ਸੀ ਕਿ ਉਹ ਅਚਾਨਕ ਜ਼ਮੀਨ 'ਤੇ ਡਿੱਗ ਪਈ।
ਹਾਰਟ ਅਟੈਕ ਦੱਸੀ ਜਾ ਰਹੀ ਵਜ੍ਹਾ
ਇਸ ਦੌਰਾਨ ਸਕੂਲ ਮਾਲਕ ਗੁਰਪ੍ਰਤਾਪ ਸਿੰਘ ਪੰਨੂ ਉਸ ਨੂੰ ਆਪਣੀ ਕਾਰ ਵਿੱਚ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸਨੇ ਆਰਟਸ ਦੇ ਸਬਜੈਕਟ ਰੱਖੇ ਹੋਏ ਸਨ ਜਿਸ ਨੂੰ ਬੀਤੇ ਕੱਲ ਸ਼ਾਮ ਉਸਦਾ ਵੱਡਾ ਭਰਾ ਦੌੜ ਲਗਾਉਣ ਲਈ ਸਕੂਲ ਵਿਚ ਛੱਡ ਕੇ ਗਿਆ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਅੱਜ ਸ਼ਨੀਵਾਰ ਪਿੰਡ ਰਾਹੁਲ ਚਾਹਲ ਵਿਖੇ ਹਰਲੀਨ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਦੱਸ ਦਈਏ ਯੂਪੀ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 7 ਸਾਲ ਦੀ ਬੱਚੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਹ ਬੱਚੀ ਵੀ ਸਕੂਲ ਦੇ ਵਿੱਚ ਖੇਡ ਰਹੀ ਸੀ, ਇਸ ਦੌਰਾਨ ਛਾਤੀ 'ਚ ਦਰਦ ਦੀ ਸ਼ਿਕਾਇਤ ਕਾਰਨ ਉਹ ਉੱਥੇ ਹੀ ਢਹਿ ਗਈ।