Punjab News : ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਟੀਮ ਵੱਲੋਂ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਪਿੰਡ ਮਹਿਮੇ ਚੱਕ ਵਿੱਚ ਕਿਸੇ ਦੇ ਘਰ ਹਮਲਾ ਕਰਨ ਗਏ ਸੀ। ਇਸ ਸਬੰਧੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੈਂਗਸਟਰ ਪਿੰਡ ਵਿੱਚ ਕਿਸੇ ਘਰ ਦੀ ਛੱਤ ਉਤੇ ਬਣੇ ਕਮਰੇ ਵਿੱਚ ਲੁੱਕ ਗਏ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮੌਕੇ 'ਤੇ ਜਾ ਕੇ ਗ੍ਰਿਫ਼ਤਾਰ ਕਰ ਲਿਆ ਹੈ।

 


ਇਸ ਦੌਰਾਨ ਪੁਲਿਸ ਨੇ ਇਕ ਪਿਸਟਲ ਅਤੇ ਕੁੱਝ ਰੋਂਦ ਬਰਾਮਦ ਕੀਤੇ ਹਨ। ਗੈਂਗਸਟਰਾਂ ਖਿਲਾਫ਼ ਪਹਿਲਾਂ ਵੀ 7 ਕੇਸ ਦਰਜ ਹਨ ਅਤੇ ਦੋਵਾਂ ਦੀ ਉਮਰ ਕਰੀਬ 19 ਸਾਲ ਹੈ। ਹਫ਼ਤਾ ਪਹਿਲਾਂ ਹੀ ਤਿਹਾੜ ਜੇਲ੍ਹ 'ਚੋਂ ਜਾਮਨਤ 'ਤੇ ਬਾਹਰ ਆਇਆ ਸੀ। ਇਨ੍ਹਾਂ ਗੈਂਗਸਟਰਾਂ ਦਾ ਗੋਲੀ ਗੈਂਗ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਅਤੇ ਗੋਲੀ ਗੈਂਗਸਟਰ ਵੀ ਇਸ ਸਮੇਂ ਅਮ੍ਰਿਤਸਰ ਜੇਲ ਵਿਚ ਹੈ। 


ਇਹ ਵੀ ਪੜ੍ਹੋ :  ਭਗਵੰਤ ਮਾਨ ਸਰਕਾਰ ਦਾ VIP ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਕਦਮ, ਮਹਿੰਗੇ ਹੋਟਲਾਂ 'ਚ ਨਹੀਂ ਠਹਿਰਣਗੇ ਮੰਤਰੀ


ਜਾਣਕਾਰੀ ਅਨੁਸਾਰ ਉਕਤ ਗੈਂਗਸਟਰ ਪਿੰਡ ਮਹਿਮੇ ਚੱਕ ਵਿਚ ਕਿਸੇ ਦੇ ਘਰ ’ਤੇ ਹਮਲਾ ਕਰਨ ਗਏ ਸਨ। ਇਸ ਦੌਰਾਨ ਗੈਂਗਸਟਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੂਰੀ ਤਿਆਰੀ ਨਾਲ ਘੇਰਾ ਪਾ ਲਿਆ। ਗੈਂਗਸਟਰ ਪਿੰਡ ਵਿਚ ਕਿਸੇ ਘਰ ਦੀ ਛੱਤ ’ਤੇ ਬਣੇ ਕਮਰੇ ਵਿਚ ਲੁੱਕ ਗਏ। ਜਿਨ੍ਹਾਂ ਨੂੰ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਮੌਕੇ ’ਤੇ ਜਾ ਕੇ ਗ੍ਰਿਫ਼ਤਾਰ ਕਰ ਲਿਆ। 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।