Punjab News: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਇੱਕ ਵਾਰ ਜਿੱਥੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਉੱਥੇ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ  'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਟਵੀਟ ਕਰਦੇ ਲਿਖਿਆ ਕਿ ਕੇਜਰੀਵਾਲ ਜੀ ਤੁਸੀਂ ਭਾਰਤ ਨੂੰ ਨੰਬਰ 1 ਬਣਾਉਣ ਦਾ ਵਾਅਦਾ ਕਰ ਰਹੇ ਹੋ ਪਰ ਪਹਿਲਾਂ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੋ ਕਿਉਂਕਿ ਇਹ ਤੁਹਾਡੇ ਅਸਲੀ ਕਿਰਦਾਰ ਨੂੰ ਸਾਹਮਣੇ ਲਿਆ ਰਿਹਾ ਹੈ ਜੇਕਰ ਤੁਸੀਂ ਅਜਿਹੇ ਛੋਟੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਭਾਰਤ ਤੁਹਾਡੇ 'ਤੇ ਭਰੋਸਾ ਕਿਉਂ ਕਰੇਗਾ? 







ਇਸ ਦੇ ਨਾਲ ਖਹਿਰਾ ਨੇ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ। 







ਦਸ ਦਈਏ ਕਿ ਪਾਣੀ ਦੀ ਟੈਂਕੀ 'ਤੇ 47 ਦਿਨਾਂ ਤੋਂ ਚੜ੍ਹੀ 646 ਪੀਟੀਆਈਜ਼ ਦੀ ਸਿੱਪੀ ਸ਼ਰਮਾ ਨਾਲ ਕੇਜਰੀਵਾਲ ਵੱਲੋਂ ਨੌਕਰੀ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ ਗਿਆ ਸੀ ਉਸ ਭਰੋਸੇ ਦੀ ਵੀਡੀਓ ਪੋਸਟ ਕਰਕੇ ਖਹਿਰਾ ਨੇ ਕਿਹਾ ਕਿ ਉਹਨਾਂ ਹੀ ਅਧਿਆਪਕਾਂ 'ਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉਹਨਾਂ ਲਿਖਿਆ ਕਿ - ਕਿੰਨਾ 'ਬਦਲਾਅ' ਆ ਗਿਆ ਹੈ