Debt of Punjab: ਸਾਡੇ ਸੂਬਿਆਂ ਦਾ ਬਾਜ਼ਾਰ ਉਧਾਰ ਇੱਕ ਸਾਲ ਵਿੱਚ 38% ਵਧਿਆ ਹੈ। ਜਦੋਂ ਕਿ ਕੇਂਦਰ ਨੇ 'ਵਿੱਤੀ ਅਨੁਸ਼ਾਸਨ' ਲਿਆਉਣ ਲਈ ਪਿਛਲੇ ਸਾਲ ਬਾਜ਼ਾਰ ਤੋਂ ਉਧਾਰ ਘੱਟ ਲੈਣ ਦਾ ਟੀਚਾ ਮਿੱਥਿਆ ਸੀ। ਫਿਰ ਵੀ ਲੋਕ ਸਭਾ ਅਤੇ ਕੁਝ ਥਾਵਾਂ 'ਤੇ ਵਿਧਾਨ ਸਭਾ ਚੋਣਾਂ ਕਾਰਨ ਸੂਬਿਆਂ ਨੇ 'ਕੰਮ' ਅਤੇ 'ਵਾਅਦਿਆਂ' ਨੂੰ ਸਮੇਂ ਸਿਰ ਪੂਰਾ ਕਰਨ ਲਈ ਬਜ਼ਾਰ ਤੋਂ ਬਹੁਤ ਸਾਰਾ ਪੈਸਾ ਇਕੱਠਾ ਕੀਤਾ।


ਆਰਬੀਆਈ ਦੀ ਰਿਪੋਰਟ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ 3 ਕਰੋੜ ਦੀ ਆਬਾਦੀ ਵਾਲੇ ਛੱਤੀਸਗੜ੍ਹ ਨੇ ਇਸ ਵਾਰ 26,213 ਕਰੋੜ ਰੁਪਏ ਦਾ ਕਰਜਾ ਲਿਆ ਛੱਤੀਸਗੜ੍ਹ  ਨੇ ਪਿਛਲੇ ਸਾਲ 2,287 ਕਰੋੜ ਰੁਪਏ ਦਾ ਕਰਜ਼ਾ ਅਦਾ ਕੀਤਾ ਸੀ। ਮਤਲਬ 28,500 ਕਰੋੜ ਰੁਪਏ ਜ਼ਿਆਦਾ ਕਰਜ਼ਾ ਲਿਆ ਹੈ।  ਇਸ ਦੇ ਨਾਲ ਹੀ 24 ਕਰੋੜ ਦੀ ਆਬਾਦੀ ਵਾਲੇ ਯੂਪੀ ਨੇ ਪਿਛਲੇ ਸਾਲ ਨਾਲੋਂ 43,538 ਕਰੋੜ ਰੁਪਏ ਵੱਧ ਕਰਜ਼ਾ ਲਿਆ ਹੈ।


ਇਸ ਦੇ ਨਾਲ ਹੀ ਪੰਜਾਬ ਨੇ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਘੱਟ ਲਿਆ ਹੈ। ਪੰਜਾਬ ਸਰਕਾਰ ਨੇ ਸਾਲ 2022-23 ਵਿੱਚ 33,660 ਦਾ ਬਾਜ਼ਾਰ ਤੋਂ ਕਰਜ਼ਾ ਲਿਆ ਸੀ ਅਤੇ ਫਿਰ ਸਾਲ 2023-24 ਵਿੱਚ ਕਰਜ਼ਾ ਲਿਆ ਤਾਂ ਹੈ ਪਰ ਇਸ ਦੀ ਰਕਮ ਘਟਾ ਦਿੱਤੀ ਗਈ ਯਾਨੀ ਸਾਲ 2023-24 ਵਿੱਚ ਪੰਜਾਬ ਸਰਕਾਰ ਨੇ 29,517 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। 


ਇਸ ਸੂਚੀ ਵਿੱਚ ਝਾਰਖੰਡ ਹੀ ਅਜਿਹਾ ਰਾਜ ਹੈ ਜਿਸ ਨੇ ਸਾਲ ਭਰ ਵਿੱਚ ਕੋਈ ਨਵਾਂ ਕਰਜ਼ਾ ਨਹੀਂ ਲਿਆ। ਉਸ ਨੇ 2,505 ਕਰੋੜ ਰੁਪਏ ਕਰਜ਼ਾ ਚੁਕਾਇਆ ਹੈ। ਗੁਜਰਾਤ ਅਤੇ ਪੰਜਾਬ ਅਜਿਹੇ ਰਾਜ ਸਨ ਜਿੱਥੇ ਪਿਛਲੇ ਸਾਲ ਨਾਲੋਂ ਕਰਜ਼ਾ ਘਟਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਿੱਤੀ ਅਨੁਸ਼ਾਸਨ ਲਈ ਬਾਜ਼ਾਰ ਤੋਂ ਘੱਟ ਕਰਜ਼ਾ ਚੁੱਕਣਾ ਜ਼ਰੂਰੀ ਹੈ। ਕੇਂਦਰ ਸਰਕਾਰ ਨੇ 2024-25 ਲਈ ਬਾਜ਼ਾਰ ਤੋਂ ਉਧਾਰ ਘੱਟ ਲੈਣ 'ਤੇ ਵੀ ਜ਼ੋਰ ਦਿੱਤਾ ਸੀ।



 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial