Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।

ਏਬੀਪੀ ਸਾਂਝਾ Last Updated: 29 Jan 2022 06:32 AM
Punjab Elections 2022 : ਕਾਂਗਰਸ ਨੇ ਆਖਰੀ ਲਿਸਟ ਕੀਤੀ ਜਾਰੀ, ਸੀਐਮ ਚੰਨੀ ਦੋ ਸੀਟਾਂ ਤੋਂ ਲੜਣਗੇ ਚੋਣ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਪਾਰਟੀ ਨੇ ਅੱਜ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ।  ਇਸ ਤੋਂ ਪਹਿਲਾਂ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਚੰਨੀ ਹੁਣ ਬਦੌੜ ਤੇ ਚਮਕੌਰ ਸਾਹਿਬ ਦੋਵੇਂ ਹਲਕਿਆਂ ਤੋਂ ਚੋਣ ਲੜਣਗੇ।

9 ਕਰੋੜ ਰੁਪਏ ਘਟੀ ਨਵਜੋਤ ਸਿੱਧੂ ਦੀ ਆਮਦਨ, ਪਤਨੀ ਦੀ ਆਮਦਨ 'ਚ ਸੱਤ ਲੱਖ ਰੁਪਏ ਦਾ ਵਾਧਾ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦਨ 'ਚ ਚੋਖਾ ਖੋਰਾ ਲੱਗਿਆ ਹੈ। ਨਵਜੋਤ ਸਿੱਧੂ ਦੀ ਆਮਦਨ ਪੰਜ ਸਾਲਾਂ 'ਚ 9 ਕਰੋੜ ਰੁਪਏ ਘਟੀ ਹੈ।ਨਵਜੋਤ ਸਿੰਘ ਸਿੱਧੂ ਵੱਲੋਂ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਮੌਕੇ ਜਾਇਦਾਦ ਦੇ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਦੀ ਆਮਦਨ 91929320 ਰੁਪਏ ਘਟੀ ਹੈ , ਜਦਕਿ ਨਵਜੋਤ ਸਿੱਧੂ ਕੋਲ 2016-2017 'ਚ 94,18,7400 'ਚ ਦੀ ਜਾਇਦਾਦ ਸੀ। 

 

ਨਵਜੋਤ ਸਿੱਧੂ ਕੋਲ ਪੰਜ ਸਾਲਾਂ ਬਾਅਦ ਸਿਰਫ 22,58,080 ਕਰੋੜ ਦੀ ਜਾਇਦਾਦ ਕੋਲ ਬਚੀ ਹੈ ,ਜਦਕਿ ਪਤਨੀ ਦੀ ਆਮਦਨ 'ਚ ਸੱਤ ਲੱਖ ਰੁਪਏ ਦਾ ਵਾਧਾ ਹੋਇਆ ਹੈ। ਹਾਲਾਕਿ 2019-20 ਦੇ ਮੁਕਾਬਲੇ 2020-21 'ਚ ਸਿੱਧੂ ਦੀ ਜਾਇਦਾਦ 'ਚ ਪੰਜ ਲੱਖ ਰੁਪੈ ਦਾ ਵਾਧਾ ਹੈ। ਨਵਜੋਤ ਸਿੱਧੂ ਨੇ ਆਪਣੇ ਨਾਮਜ਼ਦਗੀ ਫਾਰਮ ਵਿਚ ਇਹ ਜ਼ਿਕਰ ਕੀਤਾ ਹੈ ਕਿ ਉਸਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਪੈਂਡਿੰਗ ਨਹੀਂ ਹੈ। 
Punjab Election: ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 100 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 28 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 100 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ।

ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਅੱਜ 12 ਹੋਰ ਨਾਮਜ਼ਦਗੀ ਪੱਤਰ ਦਾਖ਼ਲ

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਅੱਜ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ 12 ਹੋਰ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ’ਚ 2 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ, ਜਿਨਾਂ ਵਿਚ ਸੁਖਵਿੰਦਰ ਸਿੰਘ (ਆਜ਼ਾਦ), ਹਰਪ੍ਰੀਤ ਸਿੰਘ (ਅਜ਼ਾਦ) ਸ਼ਾਮਲ ਹਨ।

ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਅੱਜ 7 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ, ਜਿਨਾਂ ਵਿਚ ਕੁਲਵੰਤ ਸਿੰਘ ਆਮ ਆਦਮੀ ਪਾਰਟੀ, ਹਰਬੰਸ ਸਿੰਘ ਸਮਾਜਵਾਦੀ ਪਾਰਟੀ, ਸੁਖਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਸਯੁੰਕਤ, ਹਰਚੰਦ ਕੌਰ ਅਤੇ ਸੇਵਕ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਤੇਜਾ ਸਿੰਘ ਨੇ ਆਪਣੀ ਏਕਤਾ ਪਾਰਟੀ ਸ਼ਾਮਲ ਹਨ।

Punjab News: ਪ੍ਰਤਾਪ ਸਿੰਘ ਬਾਜਵਾ ਨੇ ਭਰੀ ਨਾਮਜ਼ਦਗੀ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਕਰੀਬ 13 ਸਾਲ ਬਾਅਦ ਉਹ ਕੇਂਦਰ ਦੀ ਰਾਜਨੀਤੀ ਨੂੰ ਛੱਡ ਪੰਜਾਬ ਦੀ ਰਾਜਨੀਤੀ 'ਚ ਮੁੜ ਆਪਣੇ ਪੁਰਾਣੇ ਜੱਦੀ ਹਲਕੇ ਤੋਂ ਸ਼ੁਰੂਆਤ ਕਰ ਰਹੇ ਹਨ।

ਨਵਜੋਤ ਸਿੱਧੂ ਦੀ ਮਜੀਠੀਆ ਨੂੰ ਵੱਡੀ ਚੁਣੌਤੀ - ਹਿੰਮਤ ਹੈ ਤਾਂ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਕੇ ਦਿਖਾਓ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sindh Sidhu) ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਨਾਮਜ਼ਦਗੀ 'ਤੇ ਕਿਹਾ ਕਿ ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਮਜੀਠੀਆ ਨੂੰ ਛੱਡ ਦਿਓ ਅਤੇ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੋ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਦੋ ਹਲਕਿਆਂ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ।

ਸ੍ਰੀ ਮੁਕਤਸਰ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਰਜੇਸ਼ ਕੁਮਾਰ ਗੋਰਾ ਪਠੇਲਾ ਨੇ ਭਰਿਆ ਆਪਣਾ ਨਾਮਜ਼ਦਗੀ ਪੱਤਰ

ਸ੍ਰੀ ਮੁਕਤਸਰ ਸਾਹਿਬ ਦੇ ਬੀਜੇਪੀ ਦੇ ਉਮੀਦਵਾਰ ਰਜੇਸ਼ ਕੁਮਾਰ ਗੋਰਾ ਪਠੇਲਾ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਐਸਡੀਐਮ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਸਾਥੀਆਂ ਨਾਲ ਮਿਲ ਕੇ ਭਰੇ ਆਪਣੇ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਮੀਡੀਆ ਨਾਲ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਸਾਡੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਟਿਕਟ ਦੇ ਕੇ ਮਾਨ ਬਕਸ਼ਿਆ ਹੈ ਤੇ ਮੁਕਤਸਰ ਵਾਸੀਆਂ ਦਾ ਧੰਨਵਾਦ ਕਰਦਾ ,ਜਿਨ੍ਹਾਂ ਮੇਰੇ 'ਤੇ ਭਰੋਸਾ ਜਤਾਇਆ। 

Punjab Elections : ਬੀਜੇਪੀ ਨੂੰ ਝਟਕਾ, ਮਦਨ ਮੋਹਨ ਮਿੱਤਲ ਅੱਜ ਅਕਾਲੀ ਦਲ 'ਚ ਹੋਣਗੇ ਸ਼ਾਮਲ

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਕਿਉਂਕਿ ਅਕਾਲੀ-ਬਸਪਾ ਗਠਜੋੜ ਨੇ ਆਨੰਦਪੁਰ ਸਾਹਿਬ ਤੋਂ ਉਨ੍ਹਾਂ ਦੇ ਵੱਡੇ ਪੁੱਤਰ ਅਰਵਿੰਦ ਮਿੱਤਲ ਨੂੰ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਸਪਾ ਨਿਤਿਨ ਨੰਦਾ ਨੂੰ ਉਤਾਰ ਦੇਵੇਗੀ, ਜਿਨ੍ਹਾਂ ਨੂੰ ਪਹਿਲਾਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਸੀ। 


ਮਿੱਤਲ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਅਤੇ ਇਸ ਦਾ ਰਸਮੀ ਐਲਾਨ ਸ਼ਨੀਵਾਰ ਨੂੰ ਕੀਤਾ ਜਾਵੇਗਾ।

ਸ਼ਹਿਰੀ ਸੀਟਾਂ 'ਤੇ ਪੰਜਾਬ ਲੋਕ ਕਾਂਗਰਸ ਉਮੀਦਵਾਰਾਂ ਨੇ ਚੋਣ ਚਿੰਨ੍ਹ ਕਮਲ ਮੰਗਿਆ

 ਚੋਣਾਂ ਤੋਂ 3 ਮਹੀਨੇ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਗੁਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ (Caption Amrinder Singh) ਨੂੰ ਨਵਾਂ ਝਟਕਾ ਲੱਗਾ ਹੈ। ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ 6 ਉਮੀਦਵਾਰਾਂ ਨੇ ਹਾਕੀ ਸਟਿੱਕ-ਬਾਲ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ਕਮਲ 'ਤੇ ਲੜਨਗੇ।

ਨਵਜੋਤ ਸਿੱਧੂ ਨੇ ਭਰੀ ਨਾਮਜ਼ਦਗੀ

ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਨਵਜੋਤ ਸਿੱਧੂ ਪੰਜਾਬ ਦੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਉਨ੍ਹਾਂ ਦੇ ਮੁਕਾਬਲੇ ਭਾਜਪਾ ਨੇ ਡਾ: ਜਗਮੋਹਨ ਸਿੰਘ ਰਾਜੂ (ਆਈਏਐਸ) ਨੂੰ ਟਿਕਟ ਦਿੱਤੀ ਹੈ।

ਭਗਵੰਤ ਮਾਨ ਵੀ ਅੱਜ ਭਰਣਗੇ ਨਾਮਜ਼ਦਗੀ

ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਸੂਬੇ 'ਚ ਕਈ ਸੀਟਾਂ 'ਤੇ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦੌਰਾਨ ਸ਼ਨਾਵੀਰ ਨੂੰ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਾਣਕਾਰੀ ਮੁਤਾਬਕ ਉਹ ਸੰਗਰੂਰ ਦੀ ਧੂਰੀ ਸੀਟ ਤੋਂ ਚੋਣ ਲੜਨਗੇ।

ਕੇਜਰੀਵਾਲ ਨੇ ਕੀਤੀ ਪੰਜਾਬੀਆਂ ਨੂੰ ਅਪੀਲ

ਸੀਐਮ ਕੇਜਰੀਵਾਲ ਨੇ ਕਿਹਾ, '1966 'ਚ ਵੱਖਰਾ ਸੂਬਾ ਬਣਿਆ, ਉਦੋਂ ਤੋਂ ਲੈ ਕੇ ਅੱਜ ਤੱਕ 26 ਸਾਲ ਕਾਂਗਰਸ ਦਾ ਰਾਜ ਰਿਹਾ। ਬਾਦਲ ਪਰਿਵਾਰ ਨੇ 19 ਸਾਲ ਰਾਜ ਕੀਤਾ... ਇਹ ਕੋਈ ਥੋੜਾ ਸਮਾਂ ਨਹੀਂ ਹੈ, ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਪਹਿਲਾਂ ਪੰਜਾਬ ਕੋਲ ਵਿਕਲਪ ਨਹੀਂ ਸੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਕੋਲ ਆਪਸ਼ਨ ਹੈ। ਅਸੀਂ ਇੱਕ ਕੱਟੜ ਇਮਾਨਦਾਰ ਪਾਰਟੀ ਹਾਂ।"

ਨਾਮਜ਼ਦਗੀ ਭਰਨ ਸਬੰਧੀ ਨਵਜੋਤ ਸਿੰਘ ਸਿੱਧੂ ਦਾ ਟਵੀਟ

ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਹ ਜਾਣਕਾਰੀ ਉਨ੍ਹਾਂ ਨੇ ਟਵਿਟਰ 'ਤੇ ਦਿੱਤੀ ਹੈ। ਕਾਂਗਰਸ ਨੇਤਾ ਨੇ ਟਵੀਟ ਕੀਤਾ- ਕੱਲ੍ਹ ਸਵੇਰੇ 11.15 ਵਜੇ ਨਾਮਜ਼ਦਗੀ ਪੱਤਰ ਦਾਖਲ ਕਰਾਂਗਾ। ਨਵਜੋਤ ਸਿੱਧੂ ਪੰਜਾਬ ਦੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਉਨ੍ਹਾਂ ਦੇ ਮੁਕਾਬਲੇ ਭਾਜਪਾ ਨੇ ਡਾ: ਜਗਮੋਹਨ ਸਿੰਘ ਰਾਜੂ (ਆਈਏਐਸ) ਨੂੰ ਟਿਕਟ ਦਿੱਤੀ ਹੈ।

ਪਿਛੋਕੜ

Punjab Assembly Election 2022 Live Updates: ਪੰਜਾਬ ਕਾਂਗਰਸ (Punjab Congress) ਵੱਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਕੌਣ ਹੋਵੇਗਾ, ਕੀ ਇਹ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ (Charanjit Singh Channi) ਹੋਣਗੇ ਜਾਂ ਕਾਂਗਰਸ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਵਿੱਚ ਆਪਣਾ ਸੀਐਮ ਉਮੀਦਵਾਰ ਬਣਾਏਗੀ। ਦਰਅਸਲ ਵੀਰਵਾਰ ਨੂੰ ਜਲੰਧਰ 'ਚ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਹੀ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ਕੀਤੀ ਸੀ।


ਇਸ ਦੇ ਨਾਲ ਹੀ ਕਾਂਗਰਸ ਲਈ ਇਨ੍ਹਾਂ ਦੋਵਾਂ ਚੋਂ ਇੱਕ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਚੰਨੀ ਮੌਜੂਦਾ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਦਲਿਤ ਨੇਤਾ ਵੀ ਹਨ। ਦੂਜੇ ਪਾਸੇ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਪੰਜਾਬ ਦੀ ਸਿਆਸਤ ਦਾ ਬਹੁਤ ਪੁਰਾਣਾ ਤੇ ਮਸ਼ਹੂਰ ਚਿਹਰਾ ਹਨ।


ਨਵਜੋਤ ਸਿੱਧੂ ਪਹਿਲਾ ਭਾਜਪਾ ਤੋਂ ਸੰਸਦ ਮੈਂਬਰ ਬਣੇ। ਉਸ ਸਮੇਂ ਉਨ੍ਹਾਂ ਦੀ ਅਕਾਲੀ ਦਲ ਨਾਲ ਬਣਦੀ ਨਹੀਂ ਸੀ, ਗਠਜੋੜ ਵਿਚ ਹੋਣ ਦੇ ਬਾਵਜੂਦ ਅਕਾਲੀ ਆਗੂਆਂ 'ਤੇ ਉਨ੍ਹਾਂ ਦੇ ਹਮਲੇ ਨਹੀਂ ਰੁਕੇ। ਬਿਕਰਮ ਮਜੀਠੀਆ ਨਾਲ ਸਿੱਧੂ ਦਾ 36 ਦਾ ਅੰਕੜਾ ਉਦੋਂ ਤੋਂ ਹੀ ਹੈ। ਇਸ ਤੋਂ ਬਾਅਦ ਉਹ ਭਾਜਪਾ ਨਾਲੋਂ ਨਾਤਾ ਤੋੜ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਰ ਇੱਥੇ ਵੀ ਬਾਗੀ ਸੁਭਾਅ ਜਾਰੀ ਰਿਹਾ।


ਉਹ ਕਦੇ ਵੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਨਾਲ ਨਹੀਂ ਬਣਾ ਸਕੇ। ਉਨ੍ਹਾਂ 'ਤੇ ਸਿੱਧੂ ਦੇ ਹਮਲੇ ਲਗਾਤਾਰ ਜਾਰੀ ਹਨ। ਆਖ਼ਰਕਾਰ ਸਿੱਧੂ ਨੇ ਕੈਪਟਨ ਅਤੇ ਸਿੱਧੂ ਦੀ ਲੜਾਈ ਜਿੱਤ ਲਈ ਅਤੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ। ਪਰ ਸਿੱਧੂ ਦਾ ਟੀਚਾ ਸਿਰਫ਼ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਹੀ ਨਹੀਂ ਹੈ, ਉਹ ਆਪਣੇ ਆਪ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੇ ਸਾਹਮਣੇ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦੀ ਮੰਗ ਇੱਕ ਰੈਲੀ ਚੋਂ ਕੀਤੀ।


ਨਵਜੋਤ ਸਿੱਧੂ ਨੇ ਕਿਹਾ, "ਤੁਹਾਡਾ ਫੈਸਲਾ ਸਭ ਨੂੰ ਮਨਜ਼ੂਰ ਹੋਵੇਗਾ, ਜਨਤਾ ਨੂੰ ਭੰਬਲਭੂਸੇ 'ਚ ਨਾ ਰੱਖੋ, ਤੁਹਾਨੂੰ ਕੁਝ ਹੋਰ ਸਮਾਂ ਲੱਗ ਸਕਦਾ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਦਿਉ। ਮੈਂ ਹਾਈਕਮਾਂਡ ਦਾ ਹਰ ਫੈਸਲਾ ਮੰਨਾਂਗਾ, ਪਰ ਮੈਨੂੰ ਦਿਸਣੀ ਘੋੜਾ ਬਣਾ ਕੇ ਨਾ ਛੱਡਿਆ ਜਾਵੇ।"


ਉਂਝ ਸਿੱਧੂ ਦਾ ਰਾਹ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਅਤੇ ਸੀਐਮ ਦੀ ਕੁਰਸੀ ਵਿਚਾਲੇ ਸਭ ਤੋਂ ਵੱਡੀ ਰੁਕਾਵਟ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਹਨ ਕਿਉਂਕਿ ਜਲੰਧਰ ਵਿੱਚ ਹੋਈ ਰੈਲੀ ਵਿੱਚ ਸਿੱਧੂ ਤੋਂ ਬਾਅਦ ਚੰਨੀ ਨੇ ਵੀ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਰਾਹੁਲ ਦੇ ਸਾਹਮਣੇ ਸਟੇਜ ਤੋਂ ਹੀ ਠੋਕ ਦਿੱਤੀ।


ਉਨ੍ਹਾਂ ਕਿਹਾ, ''ਮੈਂ 111 ਦਿਨਾਂ 'ਚ ਨਾ ਸੁਤਾ ਹਾਂ, ਅਤੇ ਨਾ ਸੌਣ ਦਿੱਤਾ, ਮੈਨੂੰ 111 ਦਿਨ ਮਿਲੇ, ਮੈਨੂੰ ਪੂਰਾ ਸਮਾਂ ਦਿਓ, ਮੈਂ ਕ੍ਰਾਂਤੀ ਲਿਆ ਦਵਾਂਗਾ, ਰਾਹੁਲ ਗਾਂਧੀ ਜੀ ਤੁਹਾਨੂੰ ਬੇਨਤੀ ਹੈ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਜੋ ਚਿਹਰਾ ਸਹੀ ਹੈ, ਉਸ ਦਾ ਐਲਾਨ ਕਰੋ, ਦੂਜੀ ਧਿਰ ਪੁੱਛਦੀ ਹੈ ਕਿ ਚਿਹਰਾ ਕੌਣ ਹੈ?


ਦੋਵਾਂ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਚਾਹੁੰਦੀ ਅਤੇ ਵਰਕਰ ਚਾਹੁੰਦੇ ਅਤੇ ਪੰਜਾਬ ਚਾਹੁੰਦਾ ਤਾਂ ਅਸੀਂ ਮੁੱਖ ਮੰਤਰੀ ਦਾ ਫੈਸਲਾ ਲਵਾਂਗੇ। ਆਪਣੇ ਵਰਕਰਾਂ ਨੂੰ ਕਹਿ ਕੇ ਸੀਐਮ ਦੇ ਚਿਹਰੇ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਾਂਗੇ।


ਹਾਲ ਹੀ ਵਿੱਚ ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਇੱਕ ਸਰਵੇਖਣ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਕਾਂਗਰਸ ਨੂੰ ਕਿਸ ਦੇ ਮੂੰਹ 'ਤੇ ਚੋਣ ਲੜਨੀ ਚਾਹੀਦੀ ਹੈ? ਇਸ ਦੇ ਜਵਾਬ 'ਚ 40 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਦੇ ਚਿਹਰੇ 'ਤੇ ਹੀ ਚੋਣ ਲੜਨੀ ਚਾਹੀਦੀ ਹੈ। ਜਦੋਂ ਕਿ ਸਿੱਧੂ ਲਈ ਸਿਰਫ 21 ਫੀਸਦੀ ਲੋਕ ਹੀ ਸਹਿਮਤ ਹਨ। ਇਸ ਦੇ ਨਾਲ ਹੀ 27 ਫੀਸਦੀ ਲੋਕਾਂ ਦਾ ਜਵਾਬ ਸੀ ਕਿ ਦੋਵੇਂ ਨਹੀਂ ਅਤੇ 12 ਫੀਸਦੀ ਲੋਕਾਂ ਦਾ ਜਵਾਬ ਸੀ ਕਿ ਉਹ ਨਹੀਂ ਜਾਣਦੇ।


ਯਾਨੀ ਜੇਕਰ ਇਸ ਗੱਲ ਨੂੰ ਸੰਕੇਤ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਚੰਨੀ ਦੇ ਸਾਹਮਣੇ ਸਿੱਧੂ ਦਾ ਰਸਤਾ ਆਸਾਨ ਨਹੀਂ ਹੋਣ ਵਾਲਾ ਹੈ, ਹਾਲਾਂਕਿ 'ਏਬੀਪੀ ਨਿਊਜ਼' ਵੱਲੋਂ ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਅਤੇ ਚੰਨੀ ਵਿਚਾਲੇ ਕਿਸੇ ਤਰ੍ਹਾਂ ਦਾ ਝਗੜਾ ਚੱਲ ਰਿਹਾ ਹੈ ਤਾਂ ਉਸ ਦਾ ਜਵਾਬ ਸੀ ਕਿ ਲੜਾਈ ਕਦੋਂ ਹੋਈ?


ਹੁਣ ਜਾਣੋ ਚੰਨੀ ਦਾ ਦਾਅਵਾ ਕਿਉਂ ਮਜ਼ਬੂਤ?


ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਲਗਭਗ 30 ਫੀਸਦੀ ਹੈ। ਚੰਨੀ ਰਾਮਦਾਸੀਆ ਸਿੱਖ ਕੌਮ ਚੋਂ ਆਏ। ਚੰਨੀ ਦੀ ਹਿੰਦੂ ਦਲਿਤਾਂ ਦੇ ਨਾਲ-ਨਾਲ ਸਿੱਖ ਭਾਈਚਾਰੇ 'ਤੇ ਵੀ ਚੰਗੀ ਪਕੜ ਹੈ। ਸੂਬੇ ਵਿੱਚ ਦਲਿਤ ਮੁੱਖ ਮੰਤਰੀ ਜਾਂ ਡਿਪਟੀ ਸੀਐਮ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੰਨੀ ਨੂੰ ਚਿਹਰਾ ਬਣਾ ਕੇ ਦਲਿਤ ਵੋਟ ਦੇ ਨਾਲ-ਨਾਲ ਸਿੱਖ ਵੋਟ ਵੀ ਕਾਂਗਰਸ ਨੂੰ ਮਿਲ ਸਕਦੀ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.