Batala  News : ਕਿਹਾ ਜਾਂਦਾ ਹੈ ਕਿ ਪਿਆਰ ਨਾ ਤਾਂ ਜਾਤ-ਪਾਤ ਦੇਖਦਾ ਹੈ ਅਤੇ ਨਾ ਹੀ ਕੋਈ ਸਰਹੱਦ। ਅਕਸਰ ਅਸੀਂ ਪਾਕਿ-ਭਾਰਤ ਨੌਜਵਾਨਾਂ ‘ਚ ਪਿਆਰ ਦਾ ਫੁੱਲ ਖਿੜਣ ਦੀਆਂ ਖ਼ਬਰਾਂ ਪੜ੍ਹਦੇ ਸੁਣਦੇ ਹਾਂ। ਇਸ ਦੇ ਨਾਲ ਹੀ ਕਈਆਂ ਦਾ ਪਿਆਰ ਪਰਵਾਨ ਵੀ ਚੜਿਆ ਹੈ। ਇੱਕ ਪ੍ਰੇਮੀ ਜੋੜੇ ਦਾ ਪਿਆਰ ਆਖਿਰ 7 ਸਾਲ ਬਾਅਦ ਪ੍ਰਵਾਨ ਚੜ ਹੀ ਗਿਆ ਹੈ ,ਸਰਹੱਦਾਂ ਵੀ ਇਨ੍ਹਾਂ ਦੇ ਪਿਆਰ ਨੂੰ ਰੋਕ ਨਹੀਂ ਸਕੀਆਂ।



ਦਰਅਸਲ 'ਚ ਇਸ ਪ੍ਰੇਮੀ ਜੋੜੇ ਦੇ ਪਰਿਵਾਰਾਂ ਨੇ ਮੰਗਣੀ ਤਾਂ ਕਰ ਦਿੱਤੀ ਸੀ ਪਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੋਵਾਂ ਦੇ ਵਿਆਹ ਵਿਚਾਲੇ ਕੰਧ ਬਣੀ ਹੋਈ ਸੀ। ਹੁਣ ਕਰੀਬ 7 ਸਾਲਾਂ ਬਾਅਦ ਵੀਜ਼ਾ ਮਿਲਣ 'ਤੇ ਸ਼ੁੱਕਰਵਾਰ ਨੂੰ ਪ੍ਰੇਮੀ ਜੋੜਾ ਬਟਾਲਾ 'ਚ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਸ਼ਹਿਨੀਲ ਹੁਣ ਚੜਦੇ ਪੰਜਾਬ ਦੀ ਨੂੰਹ ਬਣ ਗਈ ਹੈ। ਪਾਕਿਸਤਾਨ ਦੀ ਸ਼ਹਿਨੀਲ ਅਤੇ ਭਾਰਤ ਦੇ ਨਮਨ ਲੂਥਰਾ ਦਾ ਸ਼ੁੱਕਰਵਾਰ ਨੂੰ ਭਾਰਤੀ ਰੀਤਾਂ -ਰਿਵਾਜਾਂ ਨਾਲ ਹੋਇਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਬਟਾਲਾ 'ਚ ਰਹਿੰਦੇ ਨਮਨ ਲੂਥਰਾ ਅਤੇ ਪਾਕਿਸਤਾਨ 'ਚ ਲਾਹੌਰ ਦੇ ਸਮਾਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ ਦਾ 2015 ਵਿੱਚ ਪਿਆਰ ਹੋਇਆ ਤੇ 2016 ਵਿੱਚ ਦੋਵਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਹੋ ਗਈ ਪਰ ਪਿਛਲੇ 7 ਸਾਲ ਤੋਂ ਦੋਵੇਂ ਹੀ ਆਪਣੇ ਵਿਆਹ ਹੋਣ ਦੀ ਉਡੀਕ ਵਿੱਚ ਬੈਠੇ ਸਨ।  ਕਈ ਵਾਰ ਅਪਲਾਈ ਕਰਨ ਤੋਂ ਬਾਅਦ ਵੀ ਉਸ ਨੂੰ ਵੀਜ਼ਾ ਨਹੀਂ ਮਿਲ ਸਕਿਆ। ਵੀਜ਼ਾ ਨਾ ਮਿਲਣ ਕਾਰਨ ਇੰਨੇ ਸਾਲ ਬੀਤ ਗਏ ਪਰ ਹੁਣ ਜਦ ਵੀਜ਼ਾ ਮਿਲਿਆ ਤਾਂ ਲੜਕੀ ਆਪਣੀ ਮਾਂ ਨਾਲ ਬਟਾਲਾ ਵਿਖੇ ਵਿਆਹ ਕਰਵਾਉਣ ਲਈ ਪਹੁੰਚੀ ਕਿਉਂਕਿ ਬਾਕੀ ਪਰਿਵਾਰ ਨੂੰ ਅਜੇ ਵੀ ਵੀਜ਼ਾ ਨਹੀਂ ਮਿਲ ਪਾਇਆ।

ਜਿੱਥੇ ਵਿਆਹ ਵਾਲੀ ਜੋੜੀ ਖੁਸ਼ ਹੈ, ਉੱਥੇ ਸਾਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਹੈ। ਸ਼ਹਿਨੀਲ ਨੂੰ ਵੀਜ਼ਾ ਮਿਲਣ 'ਤੇ ਲੜਕੇ ਦੇ ਪਰਿਵਾਰ ਨੇ ਉਨ੍ਹਾਂ ਦੀ ਮਦਦ ਕਰਨ ਲਈ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਅਤੇ ਸੰਸਦ ਮੈਂਬਰ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਮਦਦ ਨਾਲ ਵੀਜ਼ਾ ਮਿਲਣ 'ਚ ਆਸਾਨੀ ਹੋਈ। ਦੋਵਾਂ ਪਰਿਵਾਰਾਂ ਨੇ ਭਾਰਤ-ਪਾਕਿ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਆਪਸੀ ਨਾਰਾਜ਼ਗੀ ਛੱਡਦੇ ਹੋਏ ਸਹੀ ਕੇਸਾਂ 'ਚ ਵੀਜ਼ੇ ਜਲਦ ਦਿੱਤੇ ਜਾਣੇ ਚਾਹੀਦੇ ਹਨ।

ਦੱਸ ਦੇਈਏ ਕਿ 2015 ਵਿਚ ਦੋਨਾਂ ਵਿਚ ਪਿਆ ਹੋ ਗਿਆ ਸੀ ਅਤੇ 2016 ਵਿਚ ਮੰਗਣੀ ਹੋਈ ਸੀ ਪਰ ਪਿਛਲੇ 6 ਸਾਲ ਤੋਂ ਦੋਵੇਂ ਵਿਆਹ ਦੇ ਰਿਸ਼ਤੇ ਵਿਚ ਜੁੜਨ ਲਈ ਵੀਜ਼ੇ ਦਾ ਇਤਜਾਰ ਕਰ ਰਹੇ ਹਨ। ਬਟਾਲਾ ਦੇ ਨਮਨ ਲੁਥਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਪਾਕਿਸਤਾਨ ਦੇ ਲਾਹੌਰ ਵਿਚ ਰਹਿੰਦੇ ਹਨ, ਜਿਥੇ ਉਹ ਪਹਿਲੀ ਵਾਰ 2015 ਵਿਚ ਆਪਣੀ ਮਾਂ ਦੇ ਨਾਲ ਨਾਨਾ ਦੇ ਕੋਲ ਗਿਆ ਸੀ। ਜਿਥੇ ਉਸ ਨੂੰ ਸ਼ਹਿਨੀਲ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਪਰਿਵਾਰ ਨੇ ਸ਼ਹਿਨੀਲ ਦੇ ਘਰਵਾਲਿਆਂ ਨਾਲ ਰਿਸ਼ਤੇ ਦੀ ਗੱਲ ਕੀਤੀ, ਬੜੀ ਮੁਸ਼ਕਿਲ ਨਾਲ 2016 ਵਿਚ ਦੋਨਾਂ ਦੀ ਮੰਗਣੀ ਹੋਈ ਸੀ।