ਜਲੰਧਰ: ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਸਿੰਗਰ ਗੈਰੀ ਸੰਧੂ ਦੇ ਫ੍ਰੈਸ਼ ਕਲੈਕਸ਼ਨ ‘ਚ ਚੋਰਾਂ ਨੇ ਕਰੀਬ 22 ਲੱਖ ਰੁਪਏ ਦੇ ਡਿਜ਼ਾਇਨਰ ਗਾਰਮੈਂਟਸ ਤੇ 22 ਹਜ਼ਾਰ ਰੁਪਏ ਕੈਸ਼ ਚੋਰੀ ਕਰ ਲਿਆ। ਸ਼ੋਅਰੂਮ ‘ਚ ਚੋਰ ਰਾਤ 2:01 ਵਜੇ ਦਾਖਲ ਹੋਏ ਤੇ 40 ਮਿੰਟ ‘ਚ ਪੂਰੇ ਆਰਾਮ ਨਾਲ ਚੋਰੀ ਕਰ 12 ਬੋਰੀਆਂ ਕੱਪੜੇ ਲੈ ਗਏ। ਪੁਲਿਸ ਸ਼ੋਅਰੂਮ ਦੀ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਚੋਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇੜਲੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ਼ ਵੀ ਖੰਗਾਲ ਰਹੀ ਹੈ।
ਘਟਨਾ ਸ਼ਨੀਵਾਰ ਰਾਤ 2 ਵਜੇ ਦੀ ਹੈ। ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਨਾਲ ਦੇ ਇੱਕ ਖੋਖੇ ਵਾਲੇ ਨੇ ਸ਼ੋਅਰੂਮ ਦੇ ਮੈਨੇਜਰ ਸੁਰਿੰਦਰ ਕੁਮਾਰ ਨੂੰ ਫੋਨ ਕਰ ਦੱਸਿਆ ਕਿ ਸ਼ੋਅਰੂਮ ਦਾ ਦਰਵਾਜ਼ਾ ਤਿੰਨ ਫੁੱਟ ਤਕ ਖੁੱਲ੍ਹਾ ਹੋਇਆ ਹੈ। ਥਾਣਾ ਕੈਂਟ ਦੇ ਐਸਐਚਓ ਕੁਲਬੀਰ ਸਿੰਘ ਨੇ ਕਿਹਾ ਸਵੇਰੇ 9 ਵਜੇ ਫ੍ਰੈਸ਼ ਗਾਰਮੈਂਟ ‘ਚ ਚੋਰੀ ਦੀ ਖ਼ਬਰ ਮਿਲੀ ਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਇਸ ਤੋਂ ਬਾਅਦ ਜਲਦੀ ਹੀ ਚੋਰਾਂ ਦਾ ਸੁਰਾਗ ਲਾ ਲਿਆ ਜਾਵੇਗਾ।
ਚੋਰਾਂ ਨੇ 12 ਬੋਰੇ ਕੱਪੜਿਆਂ ਦੇ ਸ਼ੋਅਰੂਮ ਤੋਂ ਬਾਹਰ ਰੱਖੇ ਤੇ 2:40 ‘ਤੇ ਸਾਮਾਨ ਲੈ ਕੇ ਫਰਾਰ ਹੋ ਗਏ। ਜਿੱਥੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉੱਥੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੀ ਪੁਲਿਸ ਦਾ ਨਾਕਾ ਹੈ। ਸ਼ਹਿਰ ਦਾ ਹਾਈਟੈਕ ਨਾਕਾ ਵੀ ਕੁਝ ਹੀ ਦੂਰੀ ‘ਤੇ ਹੈ। ਇਸ ਤੋਂ ਬਾਅਦ ਵੀ ਚੋਰਾਂ ਨੇ ਬਿਨਾ ਕਿਸੇ ਦੇ ਡਰ ਤੋਂ 40 ਮਿੰਟ ਚੋਰੀ ਨੂੰ ਅੰਜ਼ਾਮ ਦਿੱਤਾ।
ਪੰਜਾਬੀ ਗਾਇਕ ਗੈਰੀ ਸੰਧੂ ਬਣੇ ਚੋਰਾਂ ਦਾ ਸ਼ਿਕਾਰ!
ਏਬੀਪੀ ਸਾਂਝਾ
Updated at:
21 Oct 2019 01:02 PM (IST)
ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਸਿੰਗਰ ਗੈਰੀ ਸੰਧੂ ਦੇ ਫ੍ਰੈਸ਼ ਕਲੈਕਸ਼ਨ ‘ਚ ਚੋਰਾਂ ਨੇ ਕਰੀਬ 22 ਲੱਖ ਰੁਪਏ ਦੇ ਡਿਜ਼ਾਇਨਰ ਗਾਰਮੈਂਟਸ ਤੇ 22 ਹਜ਼ਾਰ ਰੁਪਏ ਕੈਸ਼ ਚੋਰੀ ਕਰ ਲਿਆ। ਸ਼ੋਅਰੂਮ ‘ਚ ਚੋਰ ਰਾਤ 2:01 ਵਜੇ ਦਾਖਲ ਹੋਏ ਤੇ 40 ਮਿੰਟ ‘ਚ ਪੂਰੇ ਆਰਾਮ ਨਾਲ ਚੋਰੀ ਕਰ 12 ਬੋਰੀਆਂ ਕੱਪੜੇ ਲੈ ਗਏ।
- - - - - - - - - Advertisement - - - - - - - - -