Punjabi Youth Dead in USA: ਸ੍ਰੀ ਮੁਕਤਸਰ ਸਾਹਿਬ ਤੋਂ ਅਮਰੀਕਾ ਦੇ ਕੈਲੀਫੋਰਨੀਆ ਗਏ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਤੇ ਪਿੰਡ ਬਾਦੀਆਂ ਦੇ ਸਰਪੰਚ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਭੇਜ ਸਿੰਘ ਪੁੱਤਰ ਸਵਰਣ ਸਿੰਘ ਕਰੀਬ 11 ਮਹੀਨੇ ਪਹਿਲਾਂ 35 ਲੱਖ ਲਾ ਕੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਘਰ ਦੇ ਆਰਥਿਕ ਹਲਾਤ ਠੀਕ ਕਰਨ ਗਿਆ ਸੀ।  


ਉਨ੍ਹਾਂ ਨੇ ਦੱਸਿਆ ਕਿ ਰਾਤ 12:00 ਵਜੇ ਅਮਰੀਕਾ ਤੋਂ ਗੁਰਭੇਜ ਦੇ ਦੋਸਤ ਦਾ ਫੋਨ ਆਇਆ ਕਿ ਗੁਰਭੇਜ ਨੂੰ ਇਕਦਮ ਤੇਜ ਦਰਦ ਹੋਇਆ ਤੇ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਗੁਰਭੇਜ ਨੇ ਰੱਖੜੀ 'ਤੇ ਭੈਣਾਂ ਨਾਲ ਗੱਲਬਾਤ ਕੀਤੀ ਸੀ ਤੇ ਉਹ ਕਹਿ ਰਿਹਾ ਸੀ ਕਿ ਜਲਦ ਇੰਡੀਆ ਆਵੇਗਾ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਪਰਿਵਾਰ ਹੁਣ ਉਸ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਦੋ ਭੈਣਾਂ, ਭਰਾ ਤੇ ਮਾਂ ਪਿਉ ਦਾ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।



ਕੈਨੇਡਾ 'ਚ ਦਿਲ ਦੇ ਦੌਰੇ ਨਾਲ ਮੌਤ
ਰਾਏਕੋਟ: ਪਿੰਡ ਸੀਲੋਆਣੀ ਦੇ 27 ਸਾਲਾ ਨੌਜਵਾਨ ਜਸਵਿੰਦਰ ਸਿੰਘ ਟੋਨਾ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜੋ ਪਿੰਡ ਦੇ ਸਰਪੰਚ ਰਛਪਾਲ ਸਿੰਘ ਦਾ ਭਤੀਜਾ ਸੀ। ਹਾਸਲ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਟੋਨਾ ਪੁੱਤਰ ਮਾਘ ਸਿੰਘ ਜਨਵਰੀ 2019 ਵਿੱਚ ਵਰਕ ਪਰਮਿਟ ’ਤੇ ਬਰੈਂਪਟਨ ਗਿਆ ਸੀ। 


ਉਹ ਲੰਘੀ 27 ਅਗਸਤ ਦੀ ਰਾਤ ਨੂੰ ਐਬਟਸਫੋਰਡ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਦੇਰ ਰਾਤ ਸੇਵਾ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ ਤੇ ਅਗਲੇ ਦਿਨ ਸਵੇਰੇ 6 ਵਜੇ ਹੀ ਉਸ ਦੀ ਮੌਤ ਹੋਣ ਦਾ ਪਤਾ ਲੱਗਿਆ। ਸਰਪੰਚ ਰਛਪਾਲ ਸਿੰਘ ਨੇ ਕਿਹਾ ਕਿ ਜਸਵਿੰਦਰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।